ਨਵੀਂ ਦਿੱਲੀ: Facebook ਅਤੇ Instagram ਨੇ ਹੁਣ ਐਗਪਲਾਂਟ ਅਤੇ ਆੜੂ ਨੂੰ ਕਿਸੇ ਵੀ ਤਰ੍ਹਾਂ ਦੇ ਸੈਕਸੁਅਲ ਇਮੋਜੀ ਦੇ ਤੌਰ ‘ਤੇ ਇਸਤੇਮਾਲ ਕਰਨ ‘ਤੇ ਪੂਰੀ ਤਰ੍ਹਾਂ ਬੈਨ ਲੱਗਾ ਦਿੱਤਾ ਹੈ। ਨਵੇਂ ਹੁਕਮਾਂ ‘ਚ ਕਿਹਾ ਗਿਆ ਹੈ ਕਿ ਜ਼ਿਣਸੀ ਸੋਸ਼ਣ ਦੀ ਗਤੀਵਿਧੀਆਂ ਨੂੰ ਦਰਸ਼ਾਉਣ ਲਈ ਵਿਵਦਾਤ ਇਮੋਜੀ ਦਾ ਹੁਣ ਇਸਤੇਮਾਲ ਨਹੀ ਕੀਤਾ ਜਾ ਸਕਦਾ।


ਜਦਕਿ ਕਈ ਯੂਜ਼ਰਸ ਦਾ ਕਹਿਣਾ ਹੈ ਕਿ ਇਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮਸ ‘ਤੇ ਕਈ ਹੋਰ ਵੱਡੀਆਂ ਦਿੱਕਤਾਂ ਜਿਵੇਂ ਨਕਸਲਵਾਦੀ ਟਿੱਪਣੀ ਜਿਹੇ ਮੁੱਦਿਆਂਹਨ ਜਿਨ੍ਹਾਂ ‘ਤੇ ਪਹਿਲਾਂ ਪੂਰੀ ਤਰ੍ਹਾਂ ਰੋਕ ਲਗਣੀ ਚਾਹਿਦੀ ਸੀ। ਉਧਰ ਹੀ ਕੁਝ ਲੋਕ ਇਸ ਫੈਸਲੇ ਦਾ ਸਵਾਗਤ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਮੋਜੀ ਦਾ ਇਨ੍ਹਾਂ ਸੋਸ਼ਲ ਪਲੇਟਫਾਰਮ ‘ਤੇ ਆਉਣਾ ਸੈਕਸ ਅਡਿਸ਼ਨ ਨੂੰ ਵਧਾਵਾ ਦਿੰਦਾ ਸੀ।

ਫੇਸਬੁੱਕ ਕਮਯੂਨਿਟੀ ਸਟੈਂਡਰਡ ਦੇ ਹੁਕਮਾਂ ਮੁਤਾਬਕ ਹੁਣ ਜੇਕਰ ਕੋਈ ਯੂਜ਼ਰ ਬੈਂਗਨ, ਆੜੂ ਜਾਂ ਕਿਸੇ ਹੋਰ ਤਰ੍ਹਾਂ ਦੇ ਸੈਕਸ਼ੂਅਲ ਇਮੋਜੀ ਦਾ ਇਸਤੇਮਾਲ ਕਰਦਾ ਹੈ ਤਾਂ ਉਸ ਦਾ ਅਕਾਉਂਟ ਬੰਦ ਕੀਤਾ ਜਾ ਸਕਦਾ ਹੈ।