ਮੁੰਬਈ: ਬਿੱਗ ਬੌਸ ਦੇ ਟਾਪ ਕੰਟੈਸਟੇਂਟਸ 'ਚੋਂ ਇੱਕ ਆਸਿਮ ਰਿਆਜ਼ ਦਿਨ-ਬ-ਦਿਨ ਫੇਮਸ ਹੁੰਦੇ ਜਾ ਰਹੇ ਹਨ। ਪਹਿਲਾਂ ਉਨ੍ਹਾਂ ਦੇ ਬਾਲੀਵੁੱਡ 'ਚ ਆਉਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸੀ, ਪਰ ਹੁਣ ਉਨ੍ਹਾਂ ਬਾਲੀਵੁੱਡ 'ਚੋਂ ਨਿਕਲ ਕੇ ਹਾਲੀਵੁੱਡ 'ਚ ਛਾਲ ਮਾਰੀ ਹੈ।


ਜੀ ਹਾਂ, ਆਸਿਮ ਰਿਆਜ਼ ਨੂੰ ਲੈ ਕੇ ਇੱਕ ਟਵੀਟ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਟਵੀਟ 'ਚ ਆਸਿਮ ਨੂੰ ਹਾਲੀਵੁੱਡ ਫ਼ਿਲਮ 'ਫਾਸਟ ਐਂਡ ਫਿਊਰਿਅਸ 9' ਦੀ ਟੀਮ 'ਚ ਥਾਂ ਮਿਲਦੀ ਵਿਖਾਈ ਗਈ ਹੈ। ਇਸ ਗੱਲ 'ਚ ਕਿੰਨੀ ਸਚਾਈ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।




ਇਸ ਤੋਂ ਪਹਿਲਾਂ ਰੈਸਲਿੰਗ ਸਟਾਰ ਜੌਨ ਸਿਨਾ ਨੇ ਇੱਕ ਨਹੀਂ ਸਗੋਂ ਦੋ-ਦੋ ਵਾਰ ਆਸਿਮ ਰਿਆਜ਼ ਦੀ ਤਸਵੀਰ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸ਼ੇਅਰ ਕੀਤਾ ਹੈ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਫ਼ਿਲਮ 'ਫਾਸਟ ਐਂਡ ਫਿਊਰਿਅਸ 9' 'ਚ ਨਜ਼ਰ ਆਉਣ ਵਾਲੇ ਜੌਨ ਸਿਨਾ ਭਾਰਤ 'ਚ ਆਪਣੀ ਫ਼ਿਲਮ ਦੀ ਪ੍ਰਮੋਸਨ ਲਈ ਅਜਿਹਾ ਸਭ ਕਰ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਬਿੱਗ ਬੌਸ ਦੀ ਟੀਆਰਪੀ ਬਹੁਤ ਜ਼ਿਆਦਾ ਹੈ, ਇਸ ਨਾਲ ਵੀ ਫਿਲਮ ਨੂੰ ਫਾਇਦਾ ਮਿਲ ਸਕਦਾ ਹੈ।