ਬਿੱਗ ਬੌਸ 14 ਦੇ ਕੰਟੈਸਟੈਂਟ ਰਾਹੁਲ ਵੈਦਿਆ ਤਾਜ਼ਾ ਐਪੀਸੋਡ ਵਿੱਚ ਅਲੀ ਗੋਨੀ ਨਾਲ ਰਿਸ਼ਤੇ ਬਾਰੇ ਜੈਸਮੀਨ ਭਸੀਨ ਨਾਲ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ। ਰਾਹੁਲ ਜੈਸਮੀਨ ਤੇ ਅਲੀ ਗੋਨੀ ਦੀ ਬਾਂਡਿੰਗ ਨੂੰ ਲੈ ਕੇ ਸ਼ਾਇਰੀ ਕਰਦੇ ਵੀ ਦਿਖਾਈ ਦਿੱਤੇ। ਇਸ 'ਤੇ ਜੈਸਮੀਨ ਕਹਿੰਦੀ ਹੈ ਕਿ ਉਨ੍ਹਾਂ ਦੀ ਜ਼ਿੰਦਗੀ 'ਚ ਕੁਝ ਵੀ ਚੰਗਾ ਜਾਂ ਬੁਰਾ ਨਹੀਂ ਸੀ, ਪਰ ਅਲੀ ਗੋਨੀ ਤੋਂ ਬਾਅਦ ਉਸ ਨੇ ਆਪਣੀ ਜ਼ਿੰਦਗੀ ਦਾ ਮਜ਼ਾ ਲੈਣਾ ਸ਼ੁਰੂ ਕਰ ਦਿੱਤਾ।

ਰਾਹੁਲ ਵੈਦਿਆ ਨੇ ਜੈਸਮੀਨ ਨੂੰ ਦੱਸਿਆ ਕਿ ਅਲੀ ਨੂੰ ਉਸ ਦੀਆਂ ਫੀਲਿੰਗਸ ਦਾ ਕੋਈ ਅੰਦਾਜ਼ਾ ਨਹੀਂ ਪਰ ਉਸ ਦੀਆਂ ਫੀਲਿੰਗਸ ਅਲੀ ਲਈ ਸਾਫ ਜ਼ਾਹਿਰ ਹੁੰਦੀਆਂ ਹਨ ਪਰ ਉਹ ਇਸ ਨੂੰ ਸਵੀਕਾਰ ਨਹੀਂ ਕਰਦੀ। ਇੱਥੋਂ ਤਕ ਕਿ ਰਾਹੁਲ ਇਹ ਵੀ ਕਹਿੰਦਾ ਹੈ, "ਤੂੰ ਯਹਾਂ ਏੜਾ ਬਣ ਕੇ ਪੇੜਾ ਖਾ ਰਹੀ ਹੈ।" ਇਸ ਤੋਂ ਬਾਅਦ, ਜੈਸਮੀਨ ਬਹੁਤ ਜ਼ੋਰ ਨਾਲ ਹੱਸਣ ਲੱਗ ਪੈਂਦੀ ਹੈ।



ਰਾਹੁਲ ਜੈਸਮੀਨ ਦੇ ਸਾਹਮਣੇ ਸ਼ਾਇਰੀ ਕਰਦੇ ਹੋਏ ਕਹਿੰਦਾ ਹੈ ਕਿ, “ਖੁਦਾ ਨੇ ਜੈਸਮੀਨ ਨੂੰ ਕਿਹਾ, ਏ ਜੈਸਮੀਨ ਨਾਕਰ ਤੂੰ ਅਲੀ ਨਾਲ ਦੋਸਤੀ, ਤੂੰ ਹੱਸਣਾ ਭੁੱਲ ਜਾਵੇਗੀ। ਜੈਸਮੀਨ ਨੇ ਖੁਦਾ ਨੂੰ ਕਿਹਾ, "ਏ ਖੁਦਾ ਤੂੰ ਥੱਲੇ ਆ ਕੇ ਮੇਰੇ ਅਲੀ ਨਾਲ ਮਿਲ ਤੂੰ ਵੀ ਉਪਰ ਆਉਣਾ ਭੁੱਲ ਜਾਵੇਂਗਾ।"

Nora Fatehi ਦੇ 2 ਕਰੋੜ ਦੀਵਾਨੇ, ਸਭ ਦਾ ਇੰਝ ਕੀਤਾ ਧੰਨਵਾਦ

ਇਸ ਤੋਂ ਬਾਅਦ ਜੈਸਮੀਨ ਹੱਸਣਾ ਸ਼ੁਰੂ ਕਰ ਦਿੰਦੀ ਹੈ। ਜੈਸਮੀਨ ਕਹਿੰਦੀ ਹੈ, "ਮੈਂ ਉਸ ਦੇ ਨਾਲ ਰਹਿ ਕੇ ਜ਼ਿੰਦਗੀ ਦਾ ਅਨੰਦ ਲੈ ਰਹੀ ਹਾਂ। ਮੇਰੀ ਜ਼ਿੰਦਗੀ 'ਚ ਪਹਿਲਾਂ ਕੁਝ ਵੀ ਬੁਰਾ ਜਾਂ ਗਲਤ ਨਹੀਂ ਹੋ ਰਿਹਾ ਸੀ। ਪਰ ਮੈਂ ਉਸ ਦੇ ਆਉਣ ਤੋਂ ਬਾਅਦ ਜ਼ਿੰਦਗੀ ਦਾ ਅਨੰਦ ਲੈ ਰਹੀ ਹਾਂ।"

ਜੈਸਮੀਨ ਨੇ ਕਿਹਾ ਕਿ ਮੈਨੂੰ ਪਿਆਰ ਤੋਂ ਡਰ ਲੱਗਦਾ ਹੈ। ਜੈਸਮੀਨ ਉਨ੍ਹਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰਦੀ ਹੈ ਕਿ ਜੇ ਅਲੀ ਅਤੇ ਉਹ ਰਿਲੇਸ਼ਨਸ਼ਿਪ 'ਚ ਆਉਂਦੇ ਹਨ, ਤਾਂ ਉਨ੍ਹਾਂ ਦੀ ਦੋਸਤੀ ਪ੍ਰਭਾਵਤ ਹੋਵੇਗੀ ਅਤੇ ਪਿਆਰ ਦੇ ਕਾਰਨ ਉਹ ਆਪਣੇ ਦੋਸਤ ਨੂੰ ਗੁਆਉਣਾ ਨਹੀਂ ਚਾਹੁੰਦੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ