ਬਿਗ ਬੌਸ 14 'ਚ ਆਏ ਦਿਨ ਟਵਿਸਟ ਆਉਂਦੇ ਰਹੰਦੇ ਹਨ। ਲੇਟੈਸਟ ਐਪੀਸੋਡ 'ਚ ਕਵਿਤਾ ਕੌਸ਼ਿਕ ਨੇ ਅਭਿਨਵ ਸ਼ੁਕਲਾ ਦੀ ਬਜਾਇ ਏਜਾਜ ਖਾਨ ਨੌਮੀਨੇਸ਼ਨ ਤੋਂ ਬਚਾਇਆ। ਕਵਿਤਾ ਦੇ ਇਸ ਮੂਵ ਨੇ ਘਰਵਾਲਿਆਂ ਦੇ ਨਾਲ-ਨਾਲ ਔਡੀਐਂਸ ਨੂੰ ਵੀ ਸਰਪ੍ਰਾਈਜ਼ ਕਰ ਦਿੱਤਾ। ਕਿਉਂਕਿ ਏਜਾਜ ਤੇ ਕਵਿਤਾ ਦੇ ਵਿਚ ਪਿਛਲੇ ਕਈ ਐਪੀਸੋਡਸ 'ਚ ਝਗੜੇ ਵੀ ਹੋਏ ਤੇ ਇਕ-ਦੂਜੇ ਦੇ ਨਾਲ ਬੁਰਾ ਵਤੀਰਾ ਵੀ ਕੀਤਾ। ਕਵਿਤਾ ਦੇ ਇਸ ਮੂਵ ਦੀ ਸਾਬਕਾ ਬਿਗ ਬੌਸ ਕੰਟੈਸਟੈਂਟ ਰਹੀ ਕਾਮਿਆ ਪੰਜਾਬੀ ਨੇ ਉਨ੍ਹਾਂ ਕਵਿਤਾ ਦਾ ਸਮਰਥਨ ਕੀਤਾ ਤੇ ਸ਼ੋਅ ਬਾਰੇ ਆਪਣੀ ਰਾਏ ਰੱਖੀ।

ਕਾਮਿਆ ਨੇ ਕਵਿਤਾ ਦੇ ਇਸ ਮੂਵ ਦੀ ਤਾਰੀਫ ਕੀਤੀ ਤੇ ਕਿਹਾ ਕਿ ਉਹ ਸ਼ੋਅ 'ਚ ਹੋਣ ਦੀ ਹੱਕਦਾਰ ਹੈ। ਆਪਣੇ ਇਕ ਟਵੀਟ 'ਚ ਕਾਮਿਆ ਨੇ ਲਿਖਿਆ, 'ਤੁਸੀਂ ਸ਼ੋਅ 'ਚ ਹੋਣ ਦੇ ਹੱਕਦਾਰ ਹੋ। ਮੈਨੂੰ ਤੁਹਾਡੇ 'ਤੇ ਪੂਰਾ ਮਾਣ ਹੇ ਮੇਰੀ ਜਾਨ। ਬਾਕੀ ਸਭ ਦਾ ਹਾਸਾ, ਉਨ੍ਹਾਂ ਦੀ ਤਕਲੀਫ ਭਰ ਭਰ ਕੇ ਦਿਖਾ ਰਿਹਾ ਸੀ।' ਇਸ ਤੋਂ ਇਲਾਵਾ ਕਾਮਿਆ ਨੇ ਘਰ ਦੇ ਸਾਰੇ ਕੰਟੈਸਟੇਂਟਸ ਤੇ ਤੰਜ ਕੱਸਿਆ। ਉਨ੍ਹਾਂ ਅਭਿਨਵ ਸ਼ੁਕਲਾ ਤੇ ਰੁਬਾਨੀ ਦਿਲਾਇਕ 'ਤੇ ਵੀ ਨਿਸ਼ਾਨਾ ਸਾਧਿਆ।

ਰੂਬਿਨਾ ਦਿਲਾਇਕ 'ਤੇ ਕੱਸਿਆ ਤੰਜ

ਕਾਮਿਆ ਨੇ ਆਪਣੇ ਟਵੀਟ 'ਚ ਰੂਬਿਨਾ ਦੀ ਹਿੰਦੀ ਭਾਸ਼ਾ ਦੀ ਸਮਝ 'ਤੇ ਸਵਾਲ ਚੁੱਕਿਆ। ਉਨ੍ਹਾਂ ਲਿਖਿਆ, ਬਾਕੀ ਸਭ ਦਾ ਸਮਝ ਆਉਂਦਾ ਹੈ ਕਿਉਂਕਿ ਉਨ੍ਹਾਂ ਦੀ ਭਾਸ਼ਾ ਹੀ ਚਲ ਚਲ, ਚਲ ਨਿੱਕਲ, ਬਕਵਾਸ, ਨੀਚ, ਘਟੀਆ, ਲੋਮੜੀ, ਚਲ ਸਾਈਡ ਹਟ ਵਾਲੀ ਹੈ। ਉਨ੍ਹਾਂ ਨੂੰ ਇਹ ਸ਼ੁੱਧ ਹਿੰਦੀ ਸਮਝ ਨਹੀਂ ਆਵੇਗੀ ਪਰ ਰੂਬਿਨਾ ਜੀ ਤੁਸੀਂ ਵੀ?' ਅਗਲੇ ਟਵੀਟ 'ਚ ਉਨ੍ਹਾਂ ਅਭਿਨਵ 'ਤੇ ਸਵਾਲ ਚੁੱਕੇ।




ਅਭਿਨਵ 'ਤੇ ਚੁੱਕੇ ਸਵਾਲ

ਕਾਮਿਆ ਨੇ ਟਵੀਟ 'ਚ ਲਿਖਿਆ, 'ਅਰੇ ਅਭਿਨਵ ਜੀ ਤੁਸੀਂ ਖੁਦ ਕਿਹਾ ਅਜਿਹਾ ਕੋਈ ਪੇ ਬੈਕ ਵਾਲੀ ਗੱਲ ਨਹੀਂ ਹੈ ਤਾਂ ਤਹਾਨੂੰ ਤੇ ਤੁਹਾਡੇ ਗਰੁੱਪ ਨੂੰ ਏਨਾ ਬੁਰਾ ਕਿਉਂ ਲੱਗ ਰਿਹਾ ਹੈ।'


ਬਾਇਡਨ ਸਰਕਾਰ 'ਚ ਮੰਤਰੀ ਬਣਨ ਬਾਰੇ ਓਬਾਮਾ ਦਾ ਵੱਡਾ ਬਿਆਨ, ਪਤਨੀ ਦਾ ਨਾਂਅ ਲੈਕੇ ਕੀਤਾ ਸਪਸ਼ਟ

ਭਾਰਤੀ ਮੌਸਮ ਵਿਭਾਗ ਨੇ ਜਾਰੀ ਕੀਤਾ 'ਨਿਵਾਰ' ਦਾ ਅਲਰਟ, ਇੰਡੀਗੋ ਨੇ 49 ਉਡਾਣਾਂ ਕੀਤੀਆਂ ਰੱਦ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ