Bigg Boss 14: ਟੈਲੀਵਿਜ਼ਨ ਅਦਾਕਾਰਾ ਕਵਿਤਾ ਕੌਸ਼ਿਕ ਨੇ ਰਿਐਲਿਟੀ ਸ਼ਓਅ ਬਿੱਗ ਬੌਸ 14 'ਚ ਆਪਣੇ ਪ੍ਰਤੀਯੋਗੀ ਸਾਥੀ ਰੂਬਿਨਾ ਦਿਲਾਇਕ ਨਾਲ ਵਿਵਾਦ ਤੋਂ ਬਾਅਦ ਬਿਗ ਬੌਸ ਦਾ ਘਰ ਛੱਡ ਦਿੱਤਾ ਹੈ। ਬਿੱਗ ਬੌਸ ਦੇ ਘਰ 'ਚ ਕੁਝ ਪ੍ਰਤੀਯੋਗੀ ਘਰ ਦੇ ਨਿਯਮਾਂ ਦਾ ਪਾਲਣ ਨਹੀਂ ਕਰ ਰਹੇ। ਜਿਸ ਤੋਂ ਨਰਾਜ਼ ਬਿਗ ਬੌਸ ਨੇ ਐਲਾਨ ਕੀਤਾ ਕਿ ਜੋ ਪ੍ਰਤੀਯੋਗੀ ਨਿਯਮਾਂ ਦਾ ਪਾਲਣ ਨਹੀਂ ਕਰਨਾ ਚਾਹੁੰਦੇ, ਉਹ ਘਰ ਛੱਡ ਕੇ ਜਾ ਸਕਦੇ ਹਨ। ਇਸ ਦੇ ਨਾਲ ਹੀ ਬਿਗ ਬੌਸ ਦੇ ਮੁੱਖ ਦਰਵਾਜ਼ੇ ਖੁੱਲ੍ਹ ਗਏ।


ਕਵਿਤਾ ਤੇ ਰੂਬਿਨਾ ਦੇ ਵਿਚ ਵਿਵਾਦ ਇੱਥੋਂ ਤਕ ਵਧ ਗਿਆ ਕਿ ਕਵਿਤਾ ਘਰ ਤੋਂ ਬਾਹਰ ਨਿੱਕਲ ਗਈ। ਫਿਨਾਲੇ ਵੀਕ ਟਾਸਕ ਦੌਰਾਨ ਸ਼ੋਅ ਦਾ ਮੁੱਖ ਦਰਵਾਜ਼ਾ ਖੁੱਲ੍ਹਾ ਸੀ ਜਿੱਥੋਂ ਕਵਿਤਾ ਸ਼ੋਅ ਤੋਂ ਬਾਹਰ ਨਿੱਕਲ ਗਈ।





ਕਵਿਤਾ ਇਸ ਸੀਜ਼ਨ ਦੀ ਸਭ ਤੋਂ ਝਗੜਾਲੂ ਉਮੀਦਵਾਰ ਬਣਕੇ ਸਾਹਮਣੇ ਆਈ ਹੈ। ਰੂਬਿਨਾ ਤੋਂ ਪਹਿਲਾਂ ਕਵਿਤਾ ਕੌਸ਼ਿਕ ਨੇ ਏਜਾ ਖਾਨ ਦੇ ਨਾਲ ਵੀ ਜ਼ਬਰਦਸਤ ਲੜਾਈ ਕੀਤੀ ਸੀ। ਅਜਿਹੇ 'ਚ ਕਵਿਤਾ ਦਾ ਇਸ ਤਰ੍ਹਾਂ ਘਰ ਤੋਂ ਬਾਹਰ ਜਾਣਾ ਪ੍ਰਸ਼ੰਸਕਾਂ ਨੂੰ ਘੱਟ ਹੀ ਹੈਰਾਨ ਕਰ ਰਿਹਾ ਹੈ। ਹਾਲ ਹੀ 'ਚ ਇਕ ਐਪੀਸੋਡ 'ਚ ਦੇਖਿਆ ਗਿਆ ਸੀ ਸਾਰੇ ਘਰਵਾਲੇ ਕਵਿਤਾ ਨੂੰ ਕੈਪਟਨ ਬਣਾਉਣ ਦੇ ਖਿਲਾਫ ਸਨ।


ਖੇਤੀਬਾੜੀ ਮੰਤਰੀ ਨੇ ਕਿਸਾਨ ਪ੍ਰਦਰਸ਼ਨ ਨੂੰ ਦੱਸਿਆ ਗਲਤ, ਕਿਹਾ ਇਹ ਕੋਈ ਲਾਹੌਰ ਜਾਂ ਕਰਾਚੀ ਨਹੀਂ, ਦੇਸ਼ ਦੀ ਰਾਜਧਾਨੀ ਹੈ


ਕੈਪਟਨ ਤੇ ਸ਼ਾਹ ਦੀ ਮੁਲਾਕਾਤ 'ਤੇ ਹਰਸਮਿਰਤ ਨੂੰ ਰੋਸ, ਕਿਹਾ ਕੈਪਟਨ ਤੇ ਮੋਦੀ ਦੀ ਗੰਢਤੁਪ ਉਜਾਗਰ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ