ਨਵੀਂ ਦਿੱਲੀ: ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਦੇਸ਼ ਭਰ ਦੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨ ਡਟੇ ਹੋਏ ਹਨ। ਕਿਸਾਨ ਦੀ ਕੇਂਦਰ ਤੋਂ ਮੰਗ ਹੈ ਕਿ ਇਹ ਕਾਨੂੰਨ ਵਾਪਸ ਲਏ ਜਾਣ। ਅਜਿਹੇ 'ਚ ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਨੇ ਕਿਸਾਨ ਅੰਦੋਲਨ 'ਤੇ ਵੱਡਾ ਬਿਆਨ ਦਿੱਤਾ ਹੈ।
ਉਨ੍ਹਾਂ ਇਕ ਨਿਊਜ਼ ਏਜੰਸੀ ਨੂੰ ਦਿੱਤੇ ਬਿਆਨ 'ਚ ਕਿਹਾ ਕਿ ਕਿਸਾਨਾਂ ਦੇ ਨਾਂਅ ਤੇ ਚੀਨ, ਪਾਕਿਸਤਾਨ ਤੇ ਹੋਰ ਦੁਸ਼ਮਨ ਦੇਸ਼ ਭਾਰਤ ਨੂੰ ਅਸਥਿਰ ਕਰਨਾ ਚਾਹੁੰਦੇ ਹਨ। ਦਿੱਲੀ ਦੇ ਰਸਤੇ, ਪਾਣੀ ਬੰਦ ਕਰਨ ਜਾਂ ਘੇਰ ਕੇ ਬੈਠਣ 'ਤੇ ਉਨ੍ਹਾਂ ਕਿਹਾ ਕਿ ਇਹ ਲਾਹੌਰ ਜਾਂ ਕਰਾਚੀ ਨਹੀਂ ਦੇਸ਼ ਦੀ ਰਾਜਧਾਨੀ ਹੈ। ਇਸ ਤਰ੍ਹਾਂ ਦਾ ਵਿਰੋਧ ਚੰਗੀ ਗੱਲ ਨਹੀਂ। ਉਹ ਕਿਸਾਨਾਂ ਨੂੰ ਕਹਿਣਗੇ ਕਿ ਬੁੱਧੀ ਤੋਂ ਕੰਮ ਲਵੋ ਤੇ ਵਾਰਤਾ ਨਾਲ ਮਾਮਲੇ ਸੁਲਝਾਉਣ।
ਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨ ਪੂਰੀ ਤਰ੍ਹਾਂ ਕਿਸਾਨਾਂ ਦੇ ਹਿੱਤ 'ਚ ਹਨ। ਇਨ੍ਹਾਂ ਕਾਨੂੰਨਾਂ ਨੂੰ ਲਿਆਂਦਾ ਗਿਆ ਹੈ ਤਾਂ ਕਿਸਾਨਾਂ ਨੂੰ ਪਹਿਲਾਂ ਇਕ, ਦੋ ਜਾਂ ਤਿੰਨ ਸਾਲ ਤਕ ਇਨ੍ਹਾਂ ਦੇ ਫਾਇਦੇ ਜਾਂ ਬੁਰੇ ਪ੍ਰਭਾਵ ਦੇਖਣੇ ਚਾਹੀਦੇ ਹਨ ਉਸ ਤੋਂ ਬਾਅਦ ਵਿਰੋਧ ਕਰਨ। ਇਹ ਵਿਰੋਧ ਦਾ ਕੋਈ ਤਰੀਕਾ ਨਹੀਂ ਕਿ ਡਾਕਟਰ ਦਵਾਈ ਦੇ ਰਿਹਾ ਹੈ ਤੇ ਮਰੀਜ਼ ਕਹਿ ਰਿਹਾ ਹੈ ਕਿ ਖਾਣ ਤੋਂ ਪਹਿਲਾਂ ਪਹਿਲਾਂ ਹੀ ਮਰ ਜਾਊਂਗਾ। ਇਸ ਤਰ੍ਹਾਂ ਫੈਸਲੇ ਨਹੀਂ ਹੁੰਦੇ। ਦਲਾਲ ਨੇ ਕਿਹਾ ਕਿ ਪੀਐਮ ਨਰੇਂਦਰ ਮੋਦੀ ਥੋਪੇ ਹੋਏ ਰਾਜਾ ਨਹੀਂ ਹਨ, ਉਨ੍ਹਾਂ ਨੂੰ ਜਨਾਦੇਸ਼ ਮਿਲਿਆ ਹੈ।
ਕੈਪਟਨ ਤੇ ਸ਼ਾਹ ਦੀ ਮੁਲਾਕਾਤ 'ਤੇ ਹਰਸਮਿਰਤ ਨੂੰ ਰੋਸ, ਕਿਹਾ ਕੈਪਟਨ ਤੇ ਮੋਦੀ ਦੀ ਗੰਢਤੁਪ ਉਜਾਗਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ