ਬਿੱਗ ਬੌਸ 14 ਵਿੱਚ ਕਈ ਸੀਨ ਪਲਟਦੇ ਨਜ਼ਰ ਆ ਰਹੇ ਹਨ। ਸ਼ੋਅ ਦੌਰਾਨ ਆਪਣੇ ਆਪ ਨੂੰ ਬਚਾਉਣ ਲਈ ਕੰਟੈਸਟੇਂਟਸ ਕਿਸੇ ਵੀ ਹੱਦ ਤੱਕ ਜਾਂਦੇ ਵੇਖੇ ਗਏ ਹਨ। ਪਹਿਲੇ ਹਫਤੇ ਵਿੱਚ ਸਾਰੇ 11 ਕੰਟੈਸਟੇਂਟਸ ਨੂੰ ਬਿਗ ਬੌਸ ਵਲੋਂ ਨੋਮੀਨੇਟ ਕੀਤਾ ਗਿਆ ਸੀ। ਹਾਲਾਂਕਿ, ਨਿੱਕੀ ਅਤੇ ਪਵਿਤਰਾ ਨੇ ਇਮਿਊਨਿਟੀ ਟਾਸਕ ਨੂੰ ਜਿੱਤ ਕੇ ਨੌਮੀਨੇਸ਼ਨ ਤੋਂ ਆਪਣੇ ਆਪ ਨੂੰ ਸੁਰੱਖਿਅਤ ਕਰ ਲਿਆ।


ਆਉਣ ਵਾਲੇ ਐਪੀਸੋਡ ਦੇ ਪ੍ਰੋਮੋ ਨੂੰ ਸਾਂਝਾ ਕਰਦੇ ਹੋਏ, ਕਲਰਜ਼ ਨੇ ਨਿੱਕੀ ਅਤੇ ਜਾਨ ਦੇ ਮਾਲਸ਼ ਸੈਸ਼ਨ ਦੀ ਇੱਕ ਮਜ਼ੇਦਾਰ ਝਲਕ ਪੇਸ਼ ਕੀਤੀ। ਪ੍ਰੋਮੋ ਵਿੱਚ ਨਿੱਕੀ ਇੱਕ ਮਸਾਜ ਚੇਅਰ 'ਤੇ ਬੈਠੀ ਹੈ ਅਤੇ ਜਾਨ ਉਸ ਨੂੰ ਮਸਾਜ ਦੇ ਰਿਹਾ ਹੈ। ਨਿੱਕੀ ਨੇ ਉਸ ਦੀ ਪ੍ਰਸ਼ੰਸਾ ਕੀਤੀ। ਪ੍ਰੋਮੋ 'ਚ ਜਾਨ ਵੀ ਬਿਨਾਂ ਕਿਸੇ ਸ਼ਿਕਾਇਤ ਦੇ ਨਿੱਕੀ ਨੂੰ ਮਸਾਜ ਦਿੰਦੇ ਦਿਖਾਈ ਦੇ ਰਿਹਾ ਹੈ। ਇਹ ਦੋਵਾਂ ਵਿਚਕਾਰ ਚੰਗੀ ਬੋਨਡਿੰਗ ਦਾ ਸਬੂਤ ਹੈ।



ਉਥੇ ਹੀ ਨਿੱਕੀ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਪ੍ਰੇਸ਼ਾਨ ਕਰਨ ਲਈ ਨਵੇਂ- ਨਵੇਂ ਤਰੀਕਿਆਂ ਦੀ ਭਾਲ ਕਰ ਰਹੀ ਹੈ। ਹਾਲ ਹੀ 'ਚ ਨਿੱਕੀ ਨੇ ਪਰਿਵਾਰ ਨੂੰ 7 ਆਈਟਮਸ ਦੇਣ ਲਈ ਨਵੇਂ ਨਿਯਮ ਬਣਾਏ ਹਨ ਅਤੇ 7 ਆਈਟਮਸ  ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਵੈਸੇ, ਨਿੱਕੀ ਅਤੇ ਜਾਨ ਦੀ ਘਰ 'ਚ ਇਕ ਦੂਜੇ ਨਾਲ ਚੰਗੀ ਦੋਸਤੀ ਹੈ। ਦੋਵੇਂ ਕਈ ਵਾਰ ਇਕੱਠੇ ਬੈਠ ਕੇ ਘਰ ਦੇ ਅੰਦਰ ਗੱਲਾਂ ਕਰਦੇ ਦੇਖਿਆ ਗਿਆ ਹੈ।