ਬਟਾਲਾ: ਬਟਾਲਾ-ਜਲੰਧਰ ਰੋਡ 'ਤੇ ਪਿੰਡ ਅੰਮੋਨੰਗਲ 'ਚ ਇੱਕ ਬੱਚੀ ਦੀ ਮੌਤ ਹੀ ਗਈ, ਜਦਕਿ ਇਕ ਮਹਿਲਾ ਤੇ ਦੋ ਬੱਚੀਆਂ ਗੰਭੀਰ ਜ਼ਖਮੀ ਹੋ ਗਈਆਂ। ਇੱਕ ਤੇਜ਼ ਰਫਤਾਰ ਇਨੋਵਾ ਕਾਰ ਮਹਿਲਾ ਸਣੇ 3 ਬੱਚੀਆਂ 'ਚ ਆ ਵੱਜੀ। ਜ਼ਖਮੀ ਹੋਈ ਸੰਦੀਪ ਕੌਰ ਨੇ ਦੱਸਿਆ, ਕਿ ਉਹ ਆਪਣੀਆਂ ਬੇਟੀਆਂ ਤਨਵੀਰ ਕੌਰ, ਸੁਮਨ ਤੇ ਗੁਆਂਢੀਆ ਦੀ ਬੱਚੀ ਹਰਪ੍ਰੀਤ ਕੌਰ ਨਾਲ ਜ਼ਰੂਰੀ ਕੰਮ ਲਈ ਜਾ ਰਹੀ ਸੀ।


ਜਦੋਂ ਉਹ ਪਿੰਡ ਅਮੋਨੰਗਲ ਦੀ ਸੜਕ ਕਰਾਸ ਕਰਣ ਲੱਗੀ ਤਾਂ ਜਲੰਧਰ ਸਾਈਡ ਤੋਂ ਆ ਰਹੀ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਣ ਨਾਲ ਉਹ ਤੇ ਉਸ ਦੀ ਧੀ ਸੁਮਨ ਕੌਰ ਗੰਭੀਰ ਜ਼ਖਮੀ ਹੋ ਗਈਆਂ ਤੇ ਉਸ ਦੀ ਦੂਜੀ ਧੀ ਤਨਵੀਰ ਕੌਰ (6) ਦੀ ਮੌਕੇ 'ਤੇ ਹੀ ਮੌਤ ਹੋ ਗਈ।

ਬੀਜੇਪੀ ਪ੍ਰਧਾਨ 'ਤੇ ਹਮਲੇ ਤੋਂ ਭੜਕੇ ਸੁਖਬੀਰ ਬਾਦਲ, ਬੋਲੇ ਕਿਸਾਨਾਂ ਦੇ ਸ਼ੁੱਭਚਿੰਤਕ ਨਹੀਂ ਹੋ ਸਕਦੇ ਹਮਾਲਵਰ

ਇਸ ਹਾਦਸੇ ਦੌਰਾਨ ਸੰਦੀਪ ਕੌਰ ਨਾਲ ਗੁਆਂਢੀਆਂ ਦੀ ਧੀ ਹਰਪ੍ਰੀਤ ਵੀ ਗੰਭੀਰ ਜ਼ਖਮੀ ਹੋ ਗਈ। ਦੂਜੇ ਪਾਸੇ ਕਾਰ ਚਾਲਕ ਨੇ ਹੀ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ। ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਅੰਮ੍ਰਿਤਸਰ ਦੇ ਅਸਪਤਾਲ 'ਚ ਰੈਫਰ ਕਰ ਦਿੱਤਾ। ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

29 ਜਥੇਬੰਦੀਆਂ ਦੀ ਮੀਟਿੰਗ ਦਾ ਕੀ ਨਿਕਲਿਆ ਸਿੱਟਾ ?

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ