ਮੁਜ਼ੱਫਰਪੁਰ: ਮੁਜ਼ੱਫਰਪੁਰ ਏਡੀਜੇ ਅਦਾਲਤ ਨੇ ਸੋਮਵਾਰ ਨੂੰ ਫਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ ਵਿੱਚ ਫਿਲਮ ਨਿਰਦੇਸ਼ਕਾਂ ਕਰਨ ਜੌਹਰ, ਸੰਜੇ ਲੀਲਾ ਭੰਸਾਲੀ, ਆਦਿਤਿਆ ਚੋਪੜਾ, ਏਕਤਾ ਕਪੂਰ ਸਮੇਤ ਸੱਤ ਬਾਲੀਵੁੱਡ ਸਿਤਾਰਿਆਂ ਨੂੰ ਨੋਟਿਸ ਭੇਜਿਆ ਹੈ। ਇਹ ਜਾਣਕਾਰੀ ਸ਼ਿਕਾਇਤਕਰਤਾ ਕਮ ਕੇਸ ਦੇ ਐਡਵੋਕੇਟ ਸੁਧੀਰ ਕੁਮਾਰ ਓਝਾ ਨੇ ਦਿੱਤੀ ਹੈ। ਹੁਣ ਇਸ ਮਾਮਲੇ ਵਿੱਚ ਸੁਣਵਾਈ 21 ਅਕਤੂਬਰ, 2020 ਨੂੰ ਹੋਵੇਗੀ।
ਕਰਨ ਜੌਹਰ ਤੋਂ ਇਲਾਵਾ ਸੰਜੇ ਲੀਲਾ ਭੰਸਾਲੀ, ਆਦਿੱਤਿਆ ਚੋਪੜਾ, ਸਾਜਿਦ ਨਡਿਆਵਾਲਾ, ਭੂਸ਼ਣ ਕੁਮਾਰ ਦੇ ਨਾਲ ਨਾਲ ਏਕਤਾ ਕਪੂਰ ਤੇ ਦਿਨੇਸ਼ ਵਿਜਯਨ ਨੂੰ ਅਦਾਲਤ ਨੇ ਜਾਰੀ ਕੀਤੇ ਨੋਟਿਸ ਵਿੱਚ ਨਾਮਜ਼ਦ ਕੀਤਾ ਹੈ। ਨੋਟਿਸ ਅਨੁਸਾਰ, ਹੁਣ ਸਾਰੇ ਨਾਮਜ਼ਦ ਵਿਅਕਤੀਆਂ ਨੂੰ 21 ਅਕਤੂਬਰ ਨੂੰ ਜਾਂ ਤਾਂ ਆਪਣੇ ਵੱਲੋਂ ਜਾਂ ਆਪਣੇ ਵਕੀਲ ਵੱਲੋਂ ਸਵੇਰੇ ਸਾਢੇ 10 ਵਜੇ ਅਦਾਲਤ ਵਿੱਚ ਪੇਸ਼ ਹੋਣ ਦਾ ਆਦੇਸ਼ ਦਿੱਤਾ ਗਿਆ ਹੈ। ਜੇ ਅਦਾਲਤ ਵਿੱਚ ਪੇਸ਼ ਨਹੀਂ ਹੁੰਦੇ, ਤਾਂ ਇਕਪਾਸੜ ਸੁਣਵਾਈ ਰਾਹੀਂ ਆਦੇਸ਼ ਦਿੱਤਾ ਜਾ ਸਕਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਕੇਸ ਵਿੱਚ ਸਾਜਿਸ਼ ਰਚਣ ਦੇ ਦੋਸ਼ ਵਿੱਚ ਅੱਜ ਮੁਜ਼ੱਫਰਪੁਰ ਦੀ ਅਦਾਲਤ ਵਿੱਚ ਦਾਇਰ ਸੋਧ ਵਿੱਚ, ਏਡੀਜੇ ਅਦਾਲਤ ਨੇ ਫਿਲਮ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੇ ਨਾਲ ਕੁੱਲ 7 ਮੁਲਜ਼ਮਾਂ ਨੂੰ ਨੋਟਿਸ ਭੇਜਣ ਦੇ ਆਦੇਸ਼ ਦਿੱਤੇ ਹਨ। ਇਸ ਕੇਸ ਵਿੱਚ, ਪੇਸ਼ੀ ਦੀ ਤਰੀਕ 7 ਅਕਤੂਬਰ ਸੀ, ਪਰ ਇਸ ਦਿਨ ਸਿਰਫ ਅਭਿਨੇਤਾ ਸਲਮਾਨ ਖਾਨ ਦਾ ਵਕੀਲ ਅਦਾਲਤ ਵਿੱਚ ਪੇਸ਼ ਹੋਇਆ। ਅਜਿਹੀ ਸਥਿਤੀ ਵਿੱਚ ਸਲਮਾਨ ਨੂੰ ਛੱਡ ਕੇ ਬਾਕੀ 7 ਮੁਲਜ਼ਮਾਂ ਨੂੰ ਨੋਟਿਸ ਭੇਜਣ ਦੇ ਆਦੇਸ਼ ਦਿੱਤੇ ਗਏ ਹਨ।
SSR Case: ਸੁਸ਼ਾਂਤ ਖੁਦਕੁਸ਼ੀ ਕੇਸ 'ਚ ਕਰਨ ਜੌਹਰ ਸਣੇ 7 ਹੋਰ ਫ਼ਿਲਮੀ ਸਿਤਾਰਿਆਂ ਨੂੰ ਨੋਟਿਸ
ਏਬੀਪੀ ਸਾਂਝਾ
Updated at:
13 Oct 2020 03:05 PM (IST)
ਅਦਾਲਤ ਵਲੋਂ ਸੋਮਵਾਰ ਨੂੰ ਫਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ ਵਿੱਚ ਫਿਲਮ ਨਿਰਦੇਸ਼ਕਾਂ ਕਰਨ ਜੌਹਰ, ਸੰਜੇ ਲੀਲਾ ਭੰਸਾਲੀ, ਆਦਿਤਿਆ ਚੋਪੜਾ, ਏਕਤਾ ਕਪੂਰ ਸਮੇਤ ਸੱਤ ਬਾਲੀਵੁੱਡ ਸਿਤਾਰਿਆਂ ਨੂੰ ਨੋਟਿਸ ਭੇਜਿਆ ਗਿਆ।
- - - - - - - - - Advertisement - - - - - - - - -