ਪਟਿਆਲਾ: ਇੱਥੋਂ ਦੇ ਸਨੌਰ ਹਲਕਾ ਅਧੀਨ ਪੈਂਦੇ ਪਿੰਡ ਬੋਲਡ ਕਲਾਂ 'ਚ ਇੱਕ ਭਰਾ ਨੇ ਆਪਣੇ ਚਾਚੇ ਦੀ 18 ਸਾਲਾ ਕੁੜੀ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਕੁੜੀ ਦੀ ਮਾਸੀ ਨੇ ਦੱਸਿਆ ਉਸ ਦੀ ਭਾਣਜੀ ਕਰੀਬ 18 ਸਾਲ ਦੀ ਸੀ। ਉਸ ਦਾ 29 ਅਕਤੂਬਰ ਨੂੰ ਵਿਆਹ ਤੈਅ ਕੀਤਾ ਗਿਆ ਸੀ ਪਰ ਉਸ ਤੋਂ ਪਹਿਲਾਂ ਹੀ ਅੱਜ ਉਸ ਦੇ ਤਾਏ ਦੇ ਮੁੰਡੇ ਨੇ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।


ਕਿਸਾਨ ਸੰਘਰਸ਼ ਨੂੰ ਭਟਕਾਉਣ ਦੇ ਕੌਣ ਕਰ ਰਿਹਾ ਯਤਨ? ਕਿਸਾਨ ਲੀਡਰਾਂ ਨੇ ਜਤਾਇਆ ਖਦਸ਼ਾ, ਲੋਕਾਂ ਨੂੰ ਅਪੀਲ


ਉਨਾਂ ਦੱਸਿਆ ਕਿ ਮੁਲਜ਼ਮ ਲੜਕਾ ਜਿਸ ਦੀ ਉਮਰ ਕਰੀਬ 24 ਸਾਲ ਹੈ, ਪਿਛਲੇ ਚਾਰ ਮਹੀਨੇ ਤੋਂ ਲੜਕੀ ਨੂੰ ਜ਼ਬਰਦਸਤੀ ਆਪਣੇ ਘਰ 'ਚ ਬੰਧਕ ਬਣਾ ਕੇ ਰੱਖ ਰਿਹਾ ਸੀ ਕਿਉਂਕਿ ਉਹ ਕੁੜੀ ਦਾ ਵਿਆਹ ਨਹੀਂ ਹੋਣ ਦੇਣਾ ਚਾਹੁੰਦਾ ਸੀ। ਜਦੋਂ ਦਾ ਕੁੜੀ ਦਾ ਵਿਆਹ ਤੈਅ ਹੋਇਆ ਸੀ, ਉਹ ਹੋਰ ਵੀ ਜ਼ਿਆਦਾ ਤੰਗ ਪ੍ਰੇਸ਼ਾਨ ਕਰ ਰਿਹਾ ਸੀ। ਮੁਲਜ਼ਮ ਲੜਕੇ ਦਾ ਪਹਿਲਾਂ ਵਿਆਹ ਹੋ ਚੁੱਕਾ ਹੈ ਤੇ ਤਲਾਕ ਦਾ ਕੇਸ ਚੱਲ ਰਿਹਾ ਹੈ।



Lead Story- ਅਸੀਂ ਖੇਤਾਂ ਦੇ ਜਾਏ, ਸਰਕਾਰ ਨਾ ਸਮਝਾਏ


ਉਧਰ, ਪੁਲਿਸ ਦਾ ਕਹਿਣਾ ਕਿ ਲੜਕਾ ਆਪਣੀ ਭੈਣ ਵੱਲੋਂ ਕਿਸੇ ਹੋਰ ਮੁੰਡੇ ਨਾਲ ਫੋਨ 'ਤੇ ਗੱਲ ਕਰਨ ਦਾ ਸ਼ੱਕ ਕਰਦਾ ਸੀ ਜਿਸ ਤਹਿਤ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮੁਲਜ਼ਮ ਫਿਲਹਾਲ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਦੂਜੇ ਪਾਸੇ ਪਰਿਵਾਰ ਦਾ ਇਹ ਵੀ ਕਹਿਣਾ ਕਿ ਮੁੰਡਾ ਉਨ੍ਹਾਂ ਦੀ ਕੁੜੀ 'ਤੇ ਗਲਤ ਨਜ਼ਰ ਰੱਖਦਾ ਸੀ। ਆਖਰ ਲੜਕੇ ਨੇ ਇਸ ਘਟਨਾ ਨੂੰ ਅੰਜਾਮ ਕਿਉਂ ਦਿੱਤਾ ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ।


ਕੇਂਦਰ ਤਕ ਪਹੁੰਚਿਆ ਕਿਸਾਨ ਅੰਦੋਲਨ ਦਾ ਸੇਕ, ਕਿਸਾਨਾਂ ਨੂੰ ਸਮਝਾਉਣ ਲਈ ਘੜੀ ਰਣਨੀਤੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ