ਗੌਂਡਾ: ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਵੱਲੋਂ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਕੀਤੇ ਗਏ ਸਾਰੇ ਦਾਅਵਿਆਂ ਦੀ ਪੋਲ ਖੁੱਲ੍ਹ ਚੁੱਕੀ ਹੈ। ਔਰਤਾਂ ਵਿਰੁੱਧ ਜ਼ੁਲਮ ਦੀ ਇੱਕ ਹੋਰ ਘਟਨਾ ਗੌਂਡਾ ਵਿੱਚ ਵਾਪਰੀ। ਇੱਥੇ ਸੌਂਦਿਆਂ ਤਿੰਨ ਦਲਿਤ ਭੈਣਾਂ 'ਤੇ ਤੇਜ਼ਾਬ ਨਾਲ ਹਮਲਾ ਕੀਤਾ ਗਿਆ। ਤੇਜ਼ਾਬ ਦੇ ਹਮਲੇ ਵਿੱਚ ਤਿੰਨੇ ਭੈਣਾਂ ਸੜ ਗਈਆਂ, ਜਦਕਿ ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਤਿੰਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਤੇਜ਼ਾਬੀ ਹਮਲੇ ਦੀ ਇਹ ਸਨਸਨੀਖੇਜ਼ ਘਟਨਾ ਪਰਸਪੁਰ ਖੇਤਰ ਦੇ ਪਿੰਡ ਪੇਸਕਾ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਨਿਵਾਸੀ ਦੀਆਂ ਤਿੰਨ ਧੀਆਂ ਛੱਤ 'ਤੇ ਸੁੱਤੀਆਂ ਹੋਈਆਂ ਸੀ। ਰਾਤ ਦੇ ਕਰੀਬ ਦੋ ਵਜੇ ਤਿੰਨੋਂ ਚੀਕਦੇ ਹੋਏ ਹੇਠਾਂ ਉੱਤਰੀਆਂ ਤਾਂ ਉਨ੍ਹਾਂ ਦੇ ਪਿਤਾ ਨੇ ਦੇਖਿਆ ਕਿ ਧੀਆਂ ਦਾ ਚਿਹਰਾ ਝੁਲਸ ਗਿਆ ਸੀ। ਬਾਅਦ ਵਿੱਚ ਪਤਾ ਲੱਗਿਆ ਕਿ ਬੇਟੀਆਂ 'ਤੇ ਤੇਜ਼ਾਬ ਸੁੱਟਿਆ ਗਿਆ ਹੈ।

ਜਲਦਬਾਜ਼ੀ 'ਚ ਤਿੰਨਾਂ ਭੈਣਾਂ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਹੈ। ਇਸ ਦੇ ਨਾਲ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਿਸ ਦੋਸ਼ੀ ਨੌਜਵਾਨ ਦੀ ਭਾਲ ਕਰ ਰਹੀ ਹੈ।

Gold Price Today: ਮੰਗਲਵਾਰ ਨੂੰ ਧੜੰਮ ਕਰ ਡਿੱਗੇ ਸੋਨੇ-ਚਾਂਦੀ ਦੇ ਭਾਅ, ਜਾਣੋ ਤਾਜ਼ਾ ਅਪਡੇਟ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904