ਦੁਨੀਆ ਦਾ ਸਭ ਤੋਂ ਵੱਡਾ ਰਿਐਲਟੀ ਸ਼ੋਅਬਿੱਗ ਬੌਸ 14 ਆਖਰਕਾਰ ਪ੍ਰਸਾਰਿਤ ਹੋ ਗਿਆ ਹੈ। ਇਸ ਟੀਵੀ ਸੀਰੀਅਲ ਦਾ ਪਿਛਲੇ ਦਿਨ ਸ਼ਾਨਦਾਰ ਪ੍ਰੀਮੀਅਰ ਸੀ। ਜਿਸ 'ਚ ਨਿੱਕੀ ਤੰਬੋਲੀ, ਸਾਰਾ ਗੁਰਪਾਲ, ਅਭਿਨਵ ਸ਼ੁਕਲਾ, ਐਜਾਜ਼ ਖਾਨ ਵਰਗੇ ਕਈ ਮਸ਼ਹੂਰ ਸਿਲੇਬ੍ਰਿਟੀ ਘਰ 'ਚ ਦਾਖਲ ਹੋਏ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਨਵਾਂ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਬਿਗ ਬੌਸ 13 ਦੀ ਸ਼ਹਿਨਾਜ਼ ਗਿੱਲ ਨੇ ਖੁਲਾਸਾ ਕੀਤਾ ਹੈ ਕਿ ਕੀ ਉਹ ਬਿੱਗ ਬੌਸ 14 ਦੇ ਘਰ ਦੇ ਅੰਦਰ ਜਾਵੇਗੀ ਜਾਂ ਨਹੀਂ।



ਸ਼ਹਿਨਾਜ਼ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ 'ਚ ਸ਼ਹਿਨਾਜ਼ ਗਿੱਲ ਦੱਸ ਰਹੀ ਹੈ ਕਿ ਜੇ ਉਸ ਨੂੰ ਸ਼ੋਅ 'ਤੇ ਬੁਲਾਇਆ ਜਾਂਦਾ ਹੈ ਤਾਂ ਉਸ ਦਾ ਕੀ ਪਲੈਨ ਹੋਵੇਗਾ। ਜਦ ਇਕ ਯੂਜ਼ਰ ਨੇ ਪੁੱਛਿਆ ਕਿ ਕੀ ਤੁਸੀਂ ਬਿੱਗ ਬੌਸ 'ਚ ਜਾ ਰਹੇ ਹੋ, ਤਾਂ ਸ਼ਹਿਨਾਜ਼ ਨੇ ਕਿਹਾ, 'ਮੇਰਾ ਪੂਰਾ ਹੋ ਗਿਆ, ਮੈਂ ਦੁਬਾਰਾ ਕਿਉਂ ਜਾਵਾਂ?  ਮੈਨੂੰ ਬਿਗ ਬੌਸ 'ਚ ਆਉਣ ਦੀ ਕੀ ਜ਼ਰੂਰਤ ਹੈ?'

ਮਹਾਨ ਜਰਨੈਲ ਹਰੀ ਸਿੰਘ ਨਲੂਆ ਦੀ ਜੀਵਨੀ 'ਤੇ ਬਣੇਗੀ ਵੈਬਸੀਰੀਜ਼



ਸ਼ਹਿਨਾਜ਼ ਨੇ ਅੱਗੇ ਕਿਹਾ, 'ਮੈਨੂੰ ਸਭ ਕੁਝ ਮਿਲ ਗਿਆ, ਜੋ ਮੈਂ ਚਾਹੁੰਦੀ ਸੀ। ਹੁਣ ਜੇ ਮੈਂ ਗਈ ਤਾਂ ਮਹਿਮਾਨ ਵਜੋਂ ਜਾਵਾਂਗੀ। ਹੈਲੋ, ਹਾਏ, ਓਕੇ, ਬਾਏ।' ਇਹ ਕਹਿ ਕੇ ਸ਼ਹਿਨਾਜ਼ ਹੱਸ ਪਈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ