ਕਰੌਲੀ: ਰਾਜਸਥਾਨ ਦੇ ਕਰੌਲੀ 'ਚ ਪੁਜਾਰੀ ਨੂੰ ਜ਼ਿੰਦਾ ਸਾੜਨ ਦੇ ਮਾਮਲੇ 'ਚ ਗਹਿਲੋਤ ਸਰਕਾਰ ਨੇ 10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।ਇਸਦੇ ਨਾਲ ਹੀ ਸਰਕਾਰ ਨੇ ਪੀੜਤ ਪਰਿਵਾਰ ਨੂੰ ਪ੍ਰਧਾਨ ਮੰਤਰੀ ਅਵਾਸ ਯੋਜਨਾ ਦੇ ਤਹਿਤ 1.5 ਲੱਖ ਰੁਪਏ ਦੀ ਵਧੇਰੇ ਮਦਦ ਦਾ ਵੀ ਐਲਾਨ ਕੀਤਾ ਹੈ।ਸਰਕਾਰ ਨੇ ਇਸ ਤੋਂ ਇਲਾਵਾ ਪੀੜਤ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਵੀ ਵਾਅਦਾ ਕੀਤਾ ਹੈ।


ਇਸ ਮਾਮਲੇ 'ਚ ਸਰਕਾਰ ਨੇ ਕਾਰਵਾਈ ਕਰਦੇ ਹੋਏ ਥਾਣੇ ਦੇ ਐਸਐਚਓ ਅਤੇ ਇੱਕ ਪਟਵਾਰੀ ਨੂੰ ਮੁਅੱਤਲ ਵੀ ਕੀਤਾ ਹੈ।ਬੀਜੇਪੀ ਦੇ ਐਮਪੀ ਕੇਐਲ ਮੀਨਾ ਨੇ ਕਿਹਾ, ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਗਿਆ ਹੈ।


ਕੀ ਸੀ ਮਾਮਲਾ
ਇਹ ਸਾਰੀ ਘਟਨਾ ਕਰੌਲੀ ਦੇ ਸਪੋਤਰਾ ਥਾਣਾ ਖੇਤਰ ਦੇ ਗ੍ਰਾਮ ਪੰਚਾਇਤ ਬੁਕਾਣਾ ਦੀ ਹੈ। ਇੱਥੇ, 50-ਸਾਲਾ ਬਾਬੂ ਲਾਲ ਵੈਸ਼ਨਵ ਮੰਦਰ 'ਚ ਪੂਜਾ ਕਰਦਾ ਸੀ ਅਤੇ ਮੰਦਰ ਮੁਆਫੀ ਦੀ ਜ਼ਮੀਨ ਤੇ ਵੀ ਉਸੇ ਦਾ ਕਬਜ਼ਾ ਸੀ। ਪਰ ਕੈਲਾਸ਼ ਮੀਨਾ ਨਾਮ ਦੇ ਇੱਕ ਬਦਮਾਸ਼ ਦੀ ਇਸ ਜ਼ਮੀਨ 'ਤੇ ਨਜ਼ਰ ਸੀ। ਇਸ ਜ਼ਮੀਨ 'ਤੇ ਕਬਜ਼ਾ ਕਰਨ ਲਈ ਮੁਲਜ਼ਮ ਕੈਲਾਸ਼ ਮੀਨਾ ਨੇ ਪੈਟਰੋਲ ਪਾ ਕੇ ਪੁਜਾਰੀ ਨੂੰ ਅੱਗ ਲਾ ਦਿੱਤੀ।