ਬਿੱਗ ਬੌਸ ਸੀਜ਼ਨ 13 ਦੇ ਜੇਤੂ ਸਿਧਾਰਥ ਸ਼ੁਕਲਾ ਨੇ ਸੀਨੀਅਰ ਵਜੋਂ ਬਿੱਗ ਬੌਸ 14 ਦੇ ਘਰ ਵਿੱਚ ਐਂਟਰੀ ਲਈ ਹੋਈ ਹੈ। ਅਦਾਕਾਰ ਸਿਧਾਰਥ ਸ਼ੁਕਲਾ, ਜਿਸ ਦੀ ਚੰਗੀ ਫੈਨ ਫੋਲੋਇੰਗ ਹੈ, ਉਹ ਸਿਰਫ 2 ਹਫਤਿਆਂ ਲਈ ਬਿੱਗ ਬੌਸ ਦੇ ਘਰ ਵਿਚ ਰਹਿਣਗੇ। ਇਸ ਦੇ ਨਾਲ ਹੀ ਹੁਣ ਸਿਧਾਰਥ ਦੀਆਂ ਬਿਗ ਬੌਸ 14 ਦੇ ਘਰ ਵਿਚਾਲੇ ਹਰਕਤਾਂ ਦੀ ਚਰਚਾ ਸ਼ੁਰੂ ਹੋ ਚੁੱਕੀ ਹੈ |


ਸਿਧਾਰਥ ਸ਼ੁਕਲਾ ਇਕ ਵਾਰ ਫੇਰ ਆਪਣੀ ਨਵੀਂ ਐਕਟੀਵਿਟੀ ਨਾਲ ਚਰਚਾ ਦੇ ਵਿਚ ਆਉਣ ਵਾਲੇ ਹਨ। Vootselect ਦੇ ਆਫੀਸ਼ੀਅਲ ਇੰਸਟਾਗ੍ਰਾਮ 'ਤੇ ਇਕ ਛੋਟੀ ਜਿਹੀ ਕਲਿੱਪ ਸ਼ੇਅਰ ਕੀਤੀ ਗਈ ਹੈ। ਜਿਸ ਵਿਚ ਉਹ ਘਰ ਦੇ ਗਾਰਡਨ ਏਰੀਆ 'ਚ ਵਿਚ ਹੈੱਡਸਟੈਂਡ ਯੋਗਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਦਿਲਚਸਪ ਇਹ ਹੈ ਕਿ ਇਸ ਵਿੱਚ ਉਸਦੀ ਕੰਪੀਟੀਟਰ ਗੌਹਰ ਖਾਨ ਮਦਦ ਕਰਦੀ ਦਿਖਾਈ ਦੇ ਰਹੀ ਹੈ।





ਖੇਤੀ ਬਿੱਲਾਂ 'ਤੇ ਕੈਪਟਨ ਦੇ ਸੁਖਬੀਰ ਬਾਦਲ ਨੂੰ ਤਿੰਨ ਸਵਾਲ


ਦਿੱਲੀ ਹਾਈਕੋਰਟ ਵੱਲੋਂ ਹਵਾਰਾ ਦੇ ਕੇਸਾਂ ਦਾ ਰਿਕਾਰਡ ਤਿਆਰ ਕਰਨ ਦੇ ਆਦੇਸ਼

ਇਸ ਕਲਿੱਪ ਵਿਚ ਗੌਹਰ ਸਿਧਾਰਥ ਸ਼ੁਕਲਾ ਨੂੰ ਸਿਰ ਦੇ ਭਾਰ ਖੜੇ ਹੋਣ 'ਚ ਹੈਲਪ ਕਰ ਰਹੀ ਹੈ। ਇਸ ਤੋਂ ਬਾਅਦ, ਰੁਬੀਨਾ ਵੀ ਮਦਦ ਕਰਦੀ ਦਿਖੀ। ਗੌਹਰ ਅਤੇ ਸਿਧਾਰਥ ਬਿੱਗ ਬੌਸ 14 ਤੋਂ ਪਹਿਲਾਂ ਹੀ ਆਪਸ 'ਚ ਭਿੜੇ ਸਨ। ਘਰ 'ਚ ਦਾਖਲ ਹੋਣ ਤੋਂ ਪਹਿਲਾਂ ਵੀ ਉਹ ਸ਼ੋਅ ਦੇ ਹੋਸਟ ਸਲਮਾਨ ਖਾਨ ਦੇ ਸਾਹਮਣੇ ਲੜਦੇ ਦਿਖਾਈ ਦਿੱਤੇ ਸੀ।


ਦੂਜੇ ਪਾਸੇ ਕੁਝ ਦਿਨ ਪਹਿਲਾਂ ਸਿਧਾਰਥ ਸ਼ੁਕਲਾ ਅਤੇ ਹਾਊਸ ਦੀ ਲੇਡੀਜ਼ ਦੇ ਇਕ ਪ੍ਰੋਮੋ ਤੋਂ ਬਾਅਦ ਸੋਸ਼ਲ ਮੀਡੀਆ 'ਤੇ #boycottBB14 ਟ੍ਰੈਂਡ ਕਰ ਰਿਹਾ ਸੀ। ਪ੍ਰੋਮੋ ਤੋਂ ਬਾਅਦ ਟਵਿੱਟਰ' ਤੇ ਯੂਜ਼ਰਸ ਨੇ 'ਅਸ਼ਲੀਲਤਾ' ਦਿਖਾਉਣ ਦਾ ਇਲਜ਼ਾਮ ਲਗਾਇਆ ਸੀ, ਜਿਸ ਤੋਂ ਬਾਅਦ #boycottBB14 ਟੌਪ ਟਰੈਂਡ 'ਚ ਰਿਹਾ ਸੀ।


ਚੀਨ ਦਾ ਦਾਅਵਾ: ਪਿਛਲੇ ਸਾਲ ਹੀ ਕਈ ਥਾਵਾਂ 'ਤੇ ਫੈਲ ਚੁੱਕਾ ਸੀ ਕੋਰੋਨਾ, ਸਭ ਤੋਂ ਪਹਿਲਾਂ ਦਿੱਤੀ ਜਾਣਕਾਰੀ

ਵਜ਼ੀਫਾ ਘੋਟਾਲੇ ਖਿਲਾਫ ਸੰਤ ਸਮਾਜ ਸੰਘਰਸ਼ ਕਮੇਟੀ ਵੱਲੋਂ ਅੱਜ ਪੰਜਾਬ ਭਰ 'ਚ ਚੱਕਾ ਜਾਮ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ