Bigg Boss 17: ਸਲਮਾਨ ਖਾਨ ਦਾ ਸ਼ੋਅ ਬਿੱਗ ਬੌਸ ਪਹਿਲੇ ਦਿਨ ਤੋਂ ਹੀ ਸੁਰਖੀਆਂ ਵਿੱਚ ਹੈ। ਇਹ ਸ਼ੋਅ 15 ਅਕਤੂਬਰ ਤੋਂ ਸ਼ੁਰੂ ਹੋ ਗਿਆ ਹੈ। ਸ਼ੋਅ ਦੇ ਸਾਰੇ ਮੁਕਾਬਲੇਬਾਜ਼ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਸ਼ੋਅ 'ਚ ਦੋ ਸਟਾਰ ਜੋੜੇ ਐਸ਼ਵਰਿਆ ਸ਼ਰਮਾ-ਨੀਲ ਭੱਟ ਅਤੇ ਅੰਕਿਤਾ ਲੋਖੰਡੇ-ਵਿੱਕੀ ਜੈਨ ਵੀ ਨਜ਼ਰ ਆ ਰਹੇ ਹਨ। ਇਕ ਪਾਸੇ ਵਿੱਕੀ ਸਾਰਿਆਂ ਨਾਲ ਘੁਲ-ਮਿਲ ਰਿਹਾ ਹੈ। ਉਸ ਨੇ ਆਪਣੇ ਪਲਾਨ ਬਣਾਏ ਹੋਏ ਹਨ ਅਤੇ ਉਹ ਉਨ੍ਹਾਂ 'ਤੇ ਕੰਮ ਕਰਦਾ ਨਜ਼ਰ ਆ ਰਿਹਾ ਹੈ। ਅੰਕਿਤਾ ਇਕੱਲੀ ਮਹਿਸੂਸ ਕਰ ਰਹੀ ਹੈ। ਉਸ ਨੂੰ ਲੱਗਦਾ ਹੈ ਕਿ ਵਿੱਕੀ ਉਸ ਦੇ ਨਾਲ ਨਹੀਂ ਹੈ।
ਦੂਜੇ ਪਾਸੇ, ਐਸ਼ਵਰਿਆ ਅਤੇ ਨੀਲ ਕਾਫੀ ਅਲੱਗ-ਥਲੱਗ ਹਨ। ਉਹ ਸ਼ੋਅ ਦੇ ਫਾਰਮੈਟ ਨੂੰ ਸਮਝ ਨਹੀਂ ਪਾ ਰਿਹਾ ਹੈ। ਹੁਣ ਸ਼ੋਅ ਦੇ ਦੋ ਨਵੇਂ ਪ੍ਰੋਮੋ ਸਾਹਮਣੇ ਆਏ ਹਨ, ਜਿਸ 'ਚ ਅੰਕਿਤਾ ਅਤੇ ਐਸ਼ਵਰਿਆ ਭਾਵੁਕ ਨਜ਼ਰ ਆ ਰਹੀਆਂ ਹਨ।
ਵਿੱਕੀ ਦੀ ਇਸ ਗੱਲ ਤੋਂ ਹੋਈ ਪਰੇਸ਼ਾਨ
ਪ੍ਰੋਮੋ ਵਿੱਚ, ਅੰਕਿਤਾ ਵਿੱਕੀ ਨੂੰ ਕਹਿੰਦੀ ਹੈ - ਤੁਸੀਂ ਰਿਸ਼ਤੇ ਨੂੰ ਬਹੁਤ ਹਲਕੇ 'ਚ ਲੈ ਰਹੇ ਹੋ। ਤੁਸੀਂ ਮੈਨੂੰ ਕਿਹਾ ਸੀ ਕਿ ਅਸੀਂ ਇਕੱਠੇ ਰਹਾਂਗੇ। ਪਰ ਅਸੀਂ ਇਕੱਠੇ ਨਹੀਂ ਹਾਂ। ਮੈਂ ਸਿਰਫ਼ ਇੱਕ ਸਪੋਰਟ ਬਣਨ ਲਈ ਬਿੱਗ ਬੌਸ ਵਿੱਚ ਆਈ ਸੀ? ਪਰ ਮੈਨੂੰ ਉਹ ਸਪੋਰਟ ਨਹੀਂ ਮਿਲਿਆ। ਦੁਨੀਆ ਮੈਨੂੰ ਦੁਖੀ ਨਹੀਂ ਕਰ ਸਕਦੀ, ਸਿਰਫ ਮੇਰਾ ਬੰਦਾ ਹੀ ਕਰ ਸਕਦਾ ਹੈ ਅਤੇ ਮੈਂ ਦੁਖੀ ਹੋ ਰਹੀ ਹਾਂ। ਮੈ ਇਕੱਲੀ ਹਾਂ।
ਨੀਲ ਅਤੇ ਐਸ਼ਵਰਿਆ ਹੋਏ ਕਨਫਿਊਜ਼
ਐਸ਼ਵਰਿਆ ਅਤੇ ਨੀਲ ਦੀ ਗੱਲ ਕਰੀਏ ਤਾਂ ਦੋਵੇਂ ਸ਼ੋਅ 'ਚ ਥੋੜੇ ਜਿਹੇ ਉਲਝਣ 'ਚ ਨਜ਼ਰ ਆ ਰਹੇ ਹਨ। ਬਿੱਗ ਬੌਸ ਨੇ ਉਨ੍ਹਾਂ ਨਾਲ ਗੱਲ ਕੀਤੀ। ਇਸ ਦੌਰਾਨ ਨੀਲ ਕਹਿੰਦੇ ਹਨ- ਸਾਨੂੰ ਮੰਨਣਾ ਪਵੇਗਾ ਕਿ ਅਸੀਂ ਬੋਰਿੰਗ ਹਾਂ। ਉਥੇ ਹੀ ਐਸ਼ਵਰਿਆ ਕਾਫੀ ਭਾਵੁਕ ਨਜ਼ਰ ਆ ਰਹੀ ਹੈ ਅਤੇ ਉਸ ਦੇ ਹੰਝੂ ਵਹਿਣ ਲੱਗਦੇ ਹਨ। ਫਿਰ ਐਸ਼ਵਰਿਆ ਕਹਿੰਦੀ ਹੈ- ਆਖਿਰ ਕੀ ਕਰਨਾ ਹੈ। ਬਿੱਗ ਬੌਸ 'ਚ ਤੁਹਾਡਾ ਫੌਰਮੈਟ ਕੀ ਹੈ? ਇੱਕ ਚੀਜ਼ ਜੋ ਮੈਂ ਨਹੀਂ ਜਾਣਦੀ ਉਹ ਇਹ ਹੈ ਕਿ ਮੇਰਾ ਮੂਡ ਸਵਿੰਗ ਹੈ। ਮੈਨੂੰ ਕੁੱਜ ਵੀ ਸਮਝ ਨਹੀਂ ਆ ਰਿਹਾ ਹੈ।
ਉਥੇ ਹੀ ਨੀਲ ਐਸ਼ਵਰਿਆ ਨੂੰ ਕਹਿੰਦਾ ਹੈ- ਇੱਥੇ ਬਹੁਤ ਸਾਰੇ ਲੋਕ ਸਾਨੂੰ ਵੱਖ ਕਰਨਾ ਚਾਹੁੰਦੇ ਹਨ। ਉਹ ਲੋਕ ਜਾਣਬੁੱਝ ਕੇ ਬੋਲ ਕੇ ਅਜਿਹਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਲਈ ਇਸ ਤੋਂ ਪ੍ਰਭਾਵਿਤ ਨਾ ਹੋਵੋ।
ਇਹ ਵੀ ਪੜ੍ਹੋ: ਸਾਊਥ ਸਟਾਰ ਕੁੰਦਰਾ ਜੌਨੀ ਦਾ ਦੇਹਾਂਤ, 71 ਸਾਲ ਦੀ ਉਮਰ 'ਚ ਹਾਰਟ ਅਟੈਕ ਨਾਲ ਹੋਈ ਮੌਤ