‘ਬਿੱਗ ਬੌਸ’ ਸ਼ੋਅ ਦੀ ਟੇਲੈਂਟ ਮੈਨੇਜਰ ਪਿਸਤਾ ਧਾਕੜ ਦੀ ਮੁੰਬਈ ਦੀ ਫਿਲਮ ਸਿਟੀ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਹ ਮਹਿਜ਼ 24 ਸਾਲਾਂ ਦੀ ਸੀ ਅਤੇ ਕਈ ਸਾਲਾਂ ਤੋਂ ‘ਬਿੱਗ ਬੌਸ’ ਨਿਰਮਾਤਾ ਕੰਪਨੀ ਐਂਡੇਮੋਲ ਸ਼ਾਈਨ ਇੰਡੀਆ ਨਾਲ ਕੰਮ ਕਰ ਰਹੀ ਸੀ। ਮੁੰਬਈ ਦੇ 'ਬਿੱਗ ਬੌਸ' ਦੇ ਸੈੱਟ 'ਤੇ ਸਲਮਾਨ ਖਾਨ ਦੇ ਨਾਲ 'ਵੀਕੈਂਡ ਕਾ ਵਾਰ' ਦੇ ਖਾਸ ਐਪੀਸੋਡ ਦੀ ਸ਼ੂਟਿੰਗ ਤੋਂ ਬਾਅਦ ਆਪਣੀ ਐਕਟਿਵਾ 'ਤੇ ਵਾਪਸ ਪਰਤ ਰਹੀ  ਪਿਸਤਾ ਧਾਕੜ ਹਾਦਸੇ ਦਾ ਸ਼ਿਕਾਰ ਹੋ ਗਈ।


ਪਿਸਤਾ ਦੀ ਮੌਤ 'ਤੇ ਬਿੱਗ ਬੌਸ ਦੇ ਵੱਖ-ਵੱਖ ਸੀਜ਼ਨ ਦੇ ਕੰਟੈਸਟੈਂਸ ਰਹਿ ਚੁਕੇ ਮੁਕਾਬਲੇਬਾਜ਼ਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਅਤੇ ਛੋਟੀ ਉਮਰ ਵਿੱਚ ਹੀ ਪਿਸਤਾ ਧਾਕੜ ਦੀ ਮੌਤ 'ਤੇ ਅਫਸੋਸ ਜ਼ਾਹਰ ਕੀਤਾ। ਸੋਗ ਕਰਨ ਵਾਲੇ ਕਲਾਕਾਰਾਂ ਵਿੱਚ ਦੇਵੋਲੀਨਾ ਭੱਟਾਚਾਰੀਆ, ਕਾਮਿਆ ਪੰਜਾਬੀ, ਹਿਮਾਂਸ਼ੀ ਖੁਰਾਣਾ, ਪ੍ਰਿੰਸ ਨਰੂਲਾ, ਯੁਵਿਕਾ ਚੌਧਰੀ ਸ਼ਾਮਲ ਹਨ।

ਸਲਮਾਨ ਖਾਨ ਨੇ ਜੇ ਇਸ ਕੁੜੀ ਨੂੰ ਦੱਸ ਦਿੱਤਾ ਹੁੰਦਾ ਦਿਲ ਦਾ ਹਾਲ, ਤਾਂ ਹੁਣ ਤੱਕ ਬਣ ਜਾਣਾ ਸੀ ਦਾਦਾ

'ਬਿੱਗ ਬੌਸ' ਦੇ ਕਈ ਮੌਸਮਾਂ 'ਚ ਨਜ਼ਰ ਆਉਣ ਵਾਲੀ ਅਭਿਨੇਤਰੀ ਕਾਮਿਆ ਪੰਜਾਬੀ ਨੇ ਪਿਸਤਾ ਦੀ ਮੌਤ 'ਤੇ ਦੁੱਖ ਜ਼ਾਹਰ ਕਰਦਿਆਂ ਏਬੀਪੀ ਨਿਊਜ਼ ਨੂੰ ਦੱਸਿਆ, '' ਮੈਂ ਉਸ ਦੀ ਮੌਤ ਦੀ ਖ਼ਬਰ ਸੁਣ ਕੇ ਹੈਰਾਨ ਹਾਂ। ਮੈਨੂੰ ਪਿਸਤਾ ਦੀ ਮੌਤ ਬਾਰੇ ਬਿਲਕੁਲ ਯਕੀਨ ਨਹੀਂ ਹੋ ਰਿਹਾ। ਮੈਂ ਬਿੱਗ ਬੌਸ ਦੇ ਕਈ ਸੀਜ਼ਨਾਂ ਦਾ ਹਿੱਸਾ ਰਹੀ  ਹਾਂ। ਅਜਿਹੇ 'ਚ ਮੈਂ ਪਿਸਤਾ ਨੂੰ ਲਗਾਤਾਰ ਮਿਲਦੀ ਰਹਿੰਦੀ ਸੀ ਅਤੇ ਅਕਸਰ ਹੀ ਉਸ ਨਾਲ ਫੋਨ 'ਤੇ ਲੰਮੀ ਗੱਲਬਾਤ ਹੁੰਦੀ ਸੀ।”

ਵਰੁਣ ਧਵਨ ਤੇ ਨਤਾਸ਼ਾ ਇਸ ਦਿਨ ਕਰਵਾ ਰਹੇ ਵਿਆਹ, ਚਾਚਾ ਅਨਿਲ ਨੇ ਲਗਾਈ ਮੋਹਰ

ਕਾਮਿਆ ਪੰਜਾਬੀ ਨੇ ਅੱਗੇ ਕਿਹਾ, “ਇਹ ਕੁਝ ਮਹੀਨੇ ਪਹਿਲਾਂ ਦੀ ਗੱਲ ਹੈ। ਮੈਂ ਫਿਲਮ ਸਿਟੀ ਵਿੱਚ ਬਿੱਗ ਬੌਸ ਦੇ ਸੈੱਟ 'ਤੇ ਐਂਟਰੀ ਮਾਰ ਰਹੀ ਸੀ ਅਤੇ ਮੈਂ ਉਥੇ ਪਿਸਤਾ ਨੂੰ ਵੇਖਿਆ। ਇਸ ਲਈ ਅਸੀਂ ਉਥੇ 15-20 ਮਿੰਟ ਦੀ ਲੰਮੀ ਗੱਲਬਾਤ ਕੀਤੀ। "ਮੈਨੂੰ ਸਮਝ ਨਹੀਂ ਆ ਰਿਹਾ ਹੈ ਕਿ ਫਿਲਹਾਲ ਪਿਸਤਾ ਬਾਰੇ ਕੀ ਕਹਿਣਾ ਹੈ ਅਤੇ ਉਸ ਦੀ ਮੌਤ ਬਾਰੇ ਕੀ ਸੋਚਣਾ ਹੈ। ਮੈਂ ਉਸ ਨੂੰ ਬਹੁਤ ਯਾਦ ਕਾਂਰਾਂਗੀ।"

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ