ਬੌਬੀ ਦਿਓਲ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰ ਰਹੇ ਹਨ। ਇਸ ਵਾਰ ਬੌਬੀ ਦਿਓਲ ਨੇ ਦੋ ਦਹਾਕੇ ਪਹਿਲਾਂ ਕੋਵਿਡ -19 ਮਹਾਂਮਾਰੀ ਦੀ ਭਵਿੱਖਬਾਣੀ ਕਰਨ ਲਈ ਸੁਰਖੀਆਂ ਬਟੋਰੀਆਂ ਹਨ। ਹਾਂ, ਤੁਸੀਂ ਇਹ ਸਹੀ ਪੜ੍ਹਿਆ ਹੈ। ਦਰਅਸਲ, ਇਕ ਮੀਮ ਵਾਇਰਲ ਹੋ ਰਿਹਾ ਹੈ ਅਤੇ ਤੁਸੀਂ ਇਹ ਦੇਖ ਕੇ ਹੈਰਾਨ ਵੀ ਹੋਵੋਗੇ ਤੇ ਹੱਸੋਗੇ ਵੀ।

 

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡਿਓ ਬੌਬੀ ਦਿਓਲ ਅਤੇ ਐਸ਼ਵਰਿਆ ਰਾਏ ਬੱਚਨ ਦੀ ਫਿਲਮ 'ਔਰ ਪਿਆਰ ਹੋ ਗਿਆ' ਦੀ ਹੈ, ਜਿਸ 'ਚ ਉਹ ਐਸ਼ਵਰਿਆ ਦਾ ਇੱਕ ਸਵੈਬ ਟੈਸਟ ਕਰਦੇ ਹਨ, ਆਪਣੇ ਹੱਥ ਧੋਂਦੇ ਹਨ ਅਤੇ ਆਪਣੇ ਆਪ ਨੂੰ ਇੱਕ ਕਮਰੇ ਵਿੱਚ ਬੰਦ ਕਰਦੇ ਦਿੱਖ ਰਹੇ ਹਨ। ਯੂਜ਼ਰਸ ਇਸ ਵੀਡੀਓ ਨੂੰ ਕੋਵਿਡ -19 ਦੀ ਭਵਿੱਖਬਾਣੀ ਨਾਲ ਜੋੜ ਰਹੇ ਹਨ।

ਵੀਡੀਓ ਸੋਸ਼ਲ ਮੀਡੀਆ ਵਿੱਚ ਇੱਕ ਗਰਮ ਰੁਝਾਨ ਬਣ ਗਿਆ ਹੈ ਤੇ ਫੈਨਸ ਕਹਿ ਰਹੇ ਹਨ ਕਿ ਦੋ ਦਹਾਕੇ ਪਹਿਲਾਂ ਬੌਬੀ ਦਿਓਲ ਨੇ ਵਾਇਰਸ ਦੀ ਭਵਿੱਖਬਾਣੀ ਕੀਤੀ ਸੀ। ਬੌਬੀ ਦਿਓਲ ਹੁਣ ਸੋਸ਼ਲ ਮੀਡੀਆ 'ਤੇ ਮਨਪਸੰਦ ਸੈਲੀਬ੍ਰੇਟੀ ਹਨ। ਹਾਲ ਹੀ ਵਿੱਚ, ਉਨ੍ਹਾਂ ਦੇ ਡਾਂਸ ਦੇ ਵੀਡੀਓ ਮੀਮਜ਼ ਵੀ ਵਾਇਰਲ ਹੋਏ ਸੀ।

ਬੌਬੀ ਦਿਓਲ ਨੇ ਕੁਝ ਦਿਨ ਪਹਿਲਾਂ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਆਪਣੀ ਪਤਲੀ ਆਵਾਜ਼ ਕਾਰਨ ਬਚਪਨ ਵਿੱਚ ਹੀ ਭੈਣਜੀ ਕਹਿੰਦੇ ਸੀ। ਬਾਲੀਵੁੱਡ ਬਬਲ ਨਾਲ ਗੱਲਬਾਤ ਕਰਦਿਆਂ ਬੌਬੀ ਨੇ ਕਿਹਾ, "ਜਦੋਂ ਮੈਂ ਬਚਪਨ 'ਚ ਸੀ, ਮੇਰੀ ਅਵਾਜ਼ ਬਹੁਤ ਪਤਲੀ ਸੀ। ਸਪੱਸ਼ਟ ਹੈ ਕਿ ਜਿਵੇਂ ਤੁਸੀਂ ਮਿਚਿਓਰ ਅਤੇ ਵੱਡੇ ਹੁੰਦੇ ਹੋ, ਤੁਹਾਡੀ ਆਵਾਜ਼ ਬਦਲ ਜਾਂਦੀ ਹੈ। ਪਰ ਜਦੋਂ ਵੀ ਮੈਂ ਘਰ ਫੋਨ ਚੁੱਕਦਾ ਸੀ ਤਾਂ ਲੋਕ ਸੋਚਦੇ ਸੀ ਕਿ ਮੈਂ ਇਕ ਲੜਕੀ ਹਾਂ ਅਤੇ ਉਹ ਪੁੱਛਦੇ ਸੀ "ਭੈਣ ਜੀ, ਧਰਮਜੀ ਘਰ 'ਚ ਹਨ?"

 

 

 
 
 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:https://apps.apple.com/in/app/abp-live-news/id811114904