ਮੁੰਬਈ: ਬਾਲੀਵੁੱਡ ਅਦਾਕਾਰ ਧਰਮਿੰਦਰ ਦਾ ਮੰਨਣਾ ਹੈ ਕਿ ਕਰੋਨਾਵਾਇਰਸ ਮਹਾਮਾਰੀ ’ਚੋਂ ਜੇ ਅਸੀਂ ਕੋਈ ਸਿੱਖਿਆ ਲੈਣੀ ਹੈ ਤਾਂ ਸਾਨੂੰ ਸਾਦੀ ਜ਼ਿੰਦਗੀ ਜਿਓਣ ਦਾ ਮਹੱਤਵ ਸਮਝਣਾ ਚਾਹੀਦਾ ਹੈ। ਆਪਣੀ ਅਦਾਕਾਰੀ ਤੇ ਹਸਮੁੱਖ ਸੁਭਾਅ ਲਈ ਜਾਣੇ ਜਾਂਦੇ 84 ਸਾਲਾ ਅਦਾਕਾਰ ਨੇ ਲੌਕਡਾਊਨ ਨੂੰ ‘ਸਕਾਰਾਤਮਕ’ ਢੰਗ ਨਾਲ ਲੈਣ ਦੀ ਸਲਾਹ ਦਿੱਤੀ ਹੈ। ਦਰਅਸਲ ਬਹੁਤ ਸਾਰੇ ਲੋਕਘਰਾਂ ਚ ਰਹਿਣ ਕਾਰਨ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ।


ਧਰਮਿੰਦਰ ਨੇ ਕਿਹਾ ਕਿ ਲੌਕਡਾਊਨ ਕਰਾਨ ਪ੍ਰਦੂਸ਼ਣ ਵਿਚ ਕਮੀ ਆਈ ਹੈ, ਹਵਾ ਤੇ ਆਸਮਾਨ ਸਾਫ਼ ਹੈ, ਸਭ ਕੁਝ ਬੇਹੱਦ ਖ਼ੂਬਸੂਰਤ ਲੱਗ ਰਿਹਾ ਹੈ। ਉਨ੍ਹਾਂ ਕਿਹਾ ਇਹ ਸਭ ਦੇਖ ਕੇ ਮੈਨੂੰ ਬੀਤਿਆ ਵੇਲਾ ਯਾਦ ਆਉਂਦਾ ਹੈ ਤੇ ਅੱਜ ਮੈਂ ਫਿਰ ਉਸੇ ਢੰਗ ਨਾਲ ਜ਼ਿੰਦਗੀ ਜਿਓਂ ਰਿਹਾ ਹਾਂ ਤੇ ਮੈਂ ਖੁਸ਼ ਹਾਂ।


ਧਰਮਿੰਦਰ ਨੇ ਕਿਹਾ ਕਿ ਉਹ ਸ਼ਹਿਰ ਉਦੋਂ ਹੀ ਆਉਂਦੇ ਹਨ ਜਦ ਫ਼ਿਲਮਾਂ ਨਾਲ ਸਬੰਧਤ ਕੰਮ ਹੁੰਦਾ ਹੈ, ਨਹੀਂ ਤਾਂ ਫਾਰਮ ਹਾਊਸ ਵਿਚ ਹੀ ਰਹਿੰਦੇ ਹਨ। ਉਹ ਮੰਨਦੇ ਹਨ ਕਿ ਉਨ੍ਹਾਂ ਦਾ ਜਨਮ ਦੂਜਿਆਂ ਨੂੰ ਖ਼ੁਸ਼ੀ ਦੇਣ, ਮਨੋਰੰਜਨ ਕਰਨ ਤੇ ਉਤਸ਼ਾਹਿਤ ਕਰਨ ਲਈ ਹੋਇਆ ਹੈ।


ਇਹ ਵੀ ਪੜ੍ਹੋ: ਪੰਜਾਬ ‘ਚ ਕੋਰੋਨਾ ਦਾ ਕਹਿਰ, ਅੱਜ ਫਿਰ 52 ਕੇਸ ਆਏ ਸਾਹਮਣੇ


ਅਦਾਕਾਰ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਮਹਾਮਾਰੀ ਮਨੁੱਖੀ ਕਰਮਾਂ ਦਾ ਫ਼ਲ ਹੈ ਤੇ ਹੁਣ ਇਸ ਸੰਕਟ ’ਚੋਂ ਨਿਕਲਣ ਦਾ ਇਕੋ-ਇਕ ਰਾਹ ਕੁਦਰਤ ਮੁਤਾਬਕ ਚੱਲਣਾ ਹੈ। ਉਨ੍ਹਾਂ ਕਿਹਾ ਕਿ ਕੁਦਰਤ ਨੇ ਮਨੁੱਖ ਨੂੰ ਗਹਿਰੀ ਸੱਟ ਮਾਰੀ ਹੈ। ਸਾਨੂੰ ਕੁਦਰਤ ਨਾਲ ਮੋਹ ਪਾਉਣ ਤੇ ਇਸ ਦੀ ਸੰਭਾਲ ਦੀ ਲੋੜ ਹੈ।


ਬਾਲੀਵੁੱਡ ਅਦਾਕਾਰ ਨੇ ਕਿਹਾ ਕਿ ਲੋਕ ਹੁਣ ਗ਼ੈਰਜ਼ਰੂਰੀ ਚੀਜ਼ਾਂ ਤੋਂ ਮੂੰਹ ਮੋੜਨਗੇ, ਲਾਲਚ ਤਿਆਗਣਗੇ ਤੇ ਜੋ ਹੈ, ਉਸ ਵਿਚ ਖ਼ੁਸ਼ੀ ਭਾਲਣਗੇ।