ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਬਾਲੀਵੁੱਡ ਅਦਾਕਾਰਾ ਪਾਇਲ ਰੋਹਤਗੀ ਨੂੰ ਕਰਾਰ ਜਵਾਬ ਦਿੱਤਾ ਹੈ। ਬੀਤੇ ਕੱਲ੍ਹ ਪਾਇਲ ਰੋਹਤਗੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਜ਼ਰੀਏ ਕਿਸਾਨਾਂ ਨੂੰ ਨਸੇੜੀ ਦੱਸਿਆ ਸੀ। ਉਸ ਨੇ ਕਿਹਾ ਸੀ ਕਿ ਅੰਦੋਲਨ ਕਰ ਰਹੇ ਕਿਸਾਨ ਸਸਤਾ ਨਸ਼ਾ ਕਰਕੇ ਆਏ ਹਨ, ਉਨ੍ਹਾਂ ਨੂੰ ਖੇਤੀ ਕਾਨੂੰਨ ਬਾਰੇ ਕੋਈ ਜਾਣਕਾਰੀ ਨਹੀਂ ਹੈ।


ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿੱਥੇ ਕਿਸਾਨ ਲਗਾਤਾਰ ਦਸੰਬਰ ਦੀਆਂ ਠੰਢੀਆਂ ਰਾਤਾਂ ਵਿੱਚ ਖੁੱਲ੍ਹ ਆਸਮਾਨ ਥੱਲੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਉਥੇ ਹੀ ਇਸ ਦੇਸ਼ ਵਿਆਪੀ ਅੰਦੋਲਨ ਦਾ ਹੁਣ ਕਈ ਲੋਕ ਫਾਇਦਾ ਚੁੱਕਣ ਦੀ ਕੋਸ਼ਿਸ਼ ਵੀ ਕਰ ਰਹੇ ਹਨ।

ਖਾਸਕਰ ਬਾਲੀਵਿੱਡ ਨਾਲ ਜੁੜੀਆਂ ਕਈ ਅਦਾਕਾਰਾਂ ਕਿਸਾਨਾਂ ਦੇ ਅੰਦੋਲਨ ਤੇ ਬਿਆਨਬਾਜ਼ੀ ਕਰ ਪ੍ਰਸਿੱਧੀ ਹਾਸਲ ਕਰਨਾ ਚਾਹੁੰਦੀਆਂ ਹਨ। ਪਹਿਲਾਂ ਕੰਗਨਾ ਰਣੌਤ ਨੇ ਬੇਬੇ ਮਹਿੰਦਰ ਕੌਰ ਤੇ ਟਿੱਪਣੀ ਕੀਤੀ ਤੇ ਹੁਣ ਪਾਇਲ ਰੋਹਤਗੀ ਨੇ ਕਿਸਾਨਾਂ ਤੇ ਟਿੱਪਣੀ ਕਰਦੇ ਹੋਏ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਨਸੇੜੀ ਦੱਸਿਆ।


ਪਾਇਲ ਨੇ ਭਿੰਡਰਾਂਵਾਲੇ ਬਾਰੇ ਵੀ ਵੱਡੀ ਗੱਲ ਕਹੀ ਹੈ। ਪਾਇਲ ਨੇ ਦਿਲਜੀਤ ਦੌਸਾਂਝ ਵਲੋਂ ਕੰਗਨਾ ਰਣੌਤ ਦੀ ਟਿੱਪਣੀ ਤੇ ਦਿੱਤੀ ਪ੍ਰਤੀਕਿਰਆ ਬਾਰੇ ਵੀ ਕਾਫੀ ਕੁਝ ਕਿਹਾ ਹੈ। ਪਾਇਲ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਕਿਸਾਨਾਂ ਲਈ ਲਾਭਕਾਰੀ ਹਨ। ਉਸ ਨੇ ਕਿਸਾਨਾਂ ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਪਹਿਲਾਂ ਕਾਨੂੰਨ ਚੰਗੀ ਤਰ੍ਹਾਂ ਪੜ੍ਹਨੇ ਚਾਹੀਦੇ ਹਨ।