ਮਹਾਮਾਰੀ ਦੇ ਵਿਸ਼ੇ 'ਤੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਪਹਿਲੇ ਉੱਚ ਪੱਧਰੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਟੇਡ੍ਰੋਸ ਅਧਾਨੋਮ ਨੇ ਕਿਹਾ ਵਾਇਰਸ ਰੋਕਿਆ ਜਾ ਸਕਦਾ ਹੈ ਪਰ ਅੱਗੇ ਦਾ ਰਾਹ ਅਜੇ ਵੀ ਖਦਸ਼ਿਆਂ ਭਰਪੂਰ ਹੈ।
ਪਰੀਖਣਾ ਦੇ ਨਤੀਜਿਆਂ 'ਤੇ WHO ਨੂੰ ਮਹਾਮਾਰੀ ਦੇ ਖਾਤਮੇ ਦੀ ਉਮੀਦ
ਉਨ੍ਹਾਂ ਕਿਹਾ ਮਹਾਮਾਰੀ ਮਨੁੱਖਤਾ ਦਾ ਮਹਾਨ ਤੇ ਸਭ ਤੋਂ ਖਰਾਬ ਰੂਪ ਵੀ ਦਿਖਾਇਆ ਹੈ। ਮਹਾਮਾਰੀ ਦੇ ਦੌਰ 'ਚ ਇਕ ਦੂਜੇ ਪੱਤੀ ਦਿਖਾਈ ਗਈ ਕਰੂਣਾ, ਆਤਮ ਬਲੀਦਾਨ, ਇਕਜੁੱਟਤਾ ਤੇ ਵਿਗਿਆਨ 'ਚ ਉੱਨਤੀ ਦਾ ਹਵਾਲਾ ਦੇਣ ਦੇ ਨਾਲ ਹੀ ਉਨ੍ਹਾਂ ਦਿਲ ਦੁਖਾਉਣ ਵਾਲੇ ਇਲਜ਼ਾਮਾਂ ਤੇ ਬਟਵਾਰੇ ਦਾ ਵੀ ਜ਼ਿਕਰ ਕੀਤਾ। ਮੌਜੂਦਾ ਸਮੇਂ ਵਾਇਰਸ ਦੇ ਮਾਮਲਿਆਂ 'ਚ ਵਾਧਾ ਤੇ ਮੌਤ ਦਾ ਹਵਾਲਾ ਦਿੰਦਿਆਂ WHO ਮੁਖੀ ਨੇ ਦੇਸ਼ਾਂ ਦਾ ਨਾਂਅ ਲਏ ਬਿਨਾਂ ਕਿਹਾ, 'ਜਿੱਥੇ ਵਿਗਿਆਨ ਕੌਂਸਪੀਰੇਸੀ ਥਿਓਰੀ 'ਚ ਦੱਬ ਗਿਆ ਤੇ ਇਕਜੁੱਟਤਾ ਦੀ ਥਾਂ ਵੰਡਣ ਵਾਲੇ ਵਿਚਾਰਾਂ ਨੇ ਲੈ ਲਈ। ਜਿੱਥੇ ਵਾਇਰਸ ਨੇ ਆਪਣੀ ਥਾਂ ਬਣਾ ਲਈ ਤੇ ਉਸ ਦਾ ਪ੍ਰਸਾਰ ਹੋਣ ਲੱਗਾ।
ਕਿਸਾਨ ਅੰਦੋਲਨ ਦੇ ਹੱਕ 'ਚ ਸੰਯੁਕਤ ਰਾਸ਼ਟਰ, ਸ਼ਾਂਤੀ ਨਾਲ ਰੋਸ ਪ੍ਰਗਟਾਉਣ ਦਾ ਪੂਰਿਆ ਪੱਖ
ਵਿਕਾਸਸ਼ੀਲ ਦੇਸ਼ਾਂ ਨੂੰ ਗਰੀਬ ਤੇ ਵਾਂਝਿਆਂ ਦਾ ਧਿਆਨ ਰੱਖਣ ਦੀ ਅਪੀਲ
ਉਨ੍ਹਾਂ ਆਪਣੇ ਆਨਲਾਈਨ ਸੰਬੋਧਨ 'ਚ ਦੱਸਿਆ ਕਿ ਵੈਕਸੀਨ ਉਨ੍ਹਾਂ ਸੰਕਟਾਂ ਨੂੰ ਦੂਰ ਨਹੀਂ ਕਰਦੀ ਜੋ ਜੜ੍ਹ 'ਚ ਬੈਠੇ ਹਨ। ਉਨ੍ਹਾਂ ਭੁੱਖ, ਗਰੀਬੀ, ਗੈਰ ਬਰਾਬਰੀ ਤੇ ਜਲਵਾਯੂ ਪਰਿਵਰਤਨ 'ਤੇ ਚਿੰਤਾ ਜਤਾਈ। ਉਨ੍ਹਾਂ ਮਹਾਮਾਰੀ ਦੇ ਖਾਤਮੇ ਤੋਂ ਬਾਅਦ ਇਨ੍ਹਾਂ ਸਮੱਸਿਆਵਾਂ ਦੇ ਨਿਪਟਾਰੇ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਬਿਨਾਂ ਨਵੇਂ ਕੋਸ਼ ਦੇ ਵੈਕਸੀਨ ਵਿਕਸਤ ਕਰਨ ਤੇ ਪਾਰਦਰਸ਼ੀ ਰੂਪ ਨਾਲ ਵਿਕਸਤ ਕਰਨ ਦਾ ਡਬਲਯੂਐਚ ਦਾ ਐਸਚੀ ਐਕਸੇਲੇਟਰ ਪ੍ਰੋਗਰਾਮ ਖਤਰੇ 'ਚ ਹੈ। ਉਨ੍ਹਾਂ ਕਿਹਾ ਕਿ ਵੈਕਸੀਨ ਦੀ ਤਤਕਾਲ ਵੱਡੇ ਪੈਮਾਨੇ 'ਤੇ ਖਰੀਦ ਤੇ ਵੰਡ ਦੇ ਜ਼ਮੀਨੀ ਕਾਮ ਲਈ 4.3 ਅਰਬ ਡਾਲਰ ਦੀ ਲੋੜ ਹੈ। ਇਸ ਤੋਂ ਬਾਅਦ 2021 ਲਈ 23.9 ਅਰਬ ਡਾਲਰ ਦੀ ਲੋੜ ਹੋਵੇਗੀ। ਇਹ ਰਕਮ ਵਿਸ਼ਵ ਦੇ ਸਭ ਤੋਂ ਧਨੀ 20 ਦੇਸ਼ਾਂ ਦੇ ਸਮੂਹ ਵੱਲੋਂ ਐਲਾਨੇ ਪੈਕੇਜਸ 'ਚ 11 ਟ੍ਰਿਲੀਅਨ ਦੇ ਇਕ ਫੀਸਦ ਦਾ ਹਿੱਸਾ ਹੈ।
ਹਰਸਿਮਰਤ ਬਾਦਲ ਪੀਜੀਆਈ 'ਚ ਦਾਖਲ, ਐਮਰਜੈਂਸੀ ਵਾਰਡ 'ਚ ਰੱਖਿਆ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ