Neha Dhupia At Sri Darbar Sahib: ਅੰਮ੍ਰਿਤਸਰ ਦਾ ਸ੍ਰੀ ਦਰਬਾਰ ਪੂਰੀ ਦੁਨੀਆ 'ਚ ਮਸ਼ਹੂਰ ਹੈ। ਕੋਈ ਦੇਸੀ ਹੋਵੇ ਜਾਂ ਵਿਦੇਸ਼ੀ ਜੇ ਉਹ ਪੰਜਾਬ ਆਉਂਦਾ ਹੈ, ਤਾਂ ਸ੍ਰੀ ਹਰਮੰਦਿਰ ਸਾਹਿਬ ਜ਼ਰੂਰ ਨਤਮਸਤਕ ਹੁੰਦਾ ਹੈ। ਇੱਥੋਂ ਤੱਕ ਕਿ ਬਲੀਵੁੱਡ ਸਟਾਰਜ਼ ਲਈ ਸ੍ਰੀ ਦਰਬਾਰ ਸਾਹਿਬ ਖਿੱਚ ਦਾ ਕੇਂਦਰ ਹੈ। ਹਾਲ ਹੀ 'ਚ ਇੱਕ ਹੋਰ ਬਾਲੀਵੁੱਡ ਸਟਾਰ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ।
ਇਹ ਵੀ ਪੜ੍ਹੋ: ਮਨੋਰੰਜਨ ਜਗਤ ਤੋਂ ਆਈ ਮੰਦਭਾਗੀ, ਮਸ਼ਹੂਰ ਸਾਊਥ ਐਕਟਰ ਦੀ ਕਾਰ ਐਕਸੀਡੈਂਟ 'ਚ ਦਰਦਨਾਕ ਮੌਤ
ਇਹ ਬਾਲੀਵੁੱਡ ਸਟਾਰ ਕੋਈ ਹੋਰ ਨਹੀਂ, ਬਲਕਿ ਨੇਹਾ ਧੂਪੀਆ ਹੈ। ਨੇਹਾ ਧੂਪੀਆ ਅਦਾਕਾਰ ਅੰਗਦ ਬੇਦੀ ਦੀ ਵਾਈਫ ਹੈ ਅਤੇ ਇੰਨੀਂ ਦਿਨੀਂ ਪੰਜਾਬ ਆਈ ਹੋਈ ਹੈ। ਉਸ ਨੇ ਮੀਡੀਆ ਨਾਲ ਮੁਖਾਤਬ ਹੁੰਦਿਆ ਦੱਸਿਆ ਕਿ ਉਹ ਪੰਜਾਬੀ ਪਰਿਵਾਰ ਤੋਂ ਹੈ, ਤੇ ਜਦੋਂ ਵੀ ਉਹ ਪੰਜਾਬ ਆਉਂਦੇ ਹਨ ਤਾਂ ਸ੍ਰੀ ਦਰਬਾਰ ਸਾਹਿਬ ਜ਼ਰੂਰ ਮੱਥਾ ਟੇਕਦੇ ਹਨ। ਇੱਥੋਂ ਨੇਹਾ ਧੂਪੀਆ ਦੀ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ਵਿੱਚ ਉਹ ਪੰਜਾਬੀ ਸੂਟ ਪਹਿਨੇ ਨਜ਼ਰ ਆ ਰਹੇ ਹੈ। ਉਸ ਨੇ ਸਿਰ 'ਤੇ ਚੁੰਨੀ ਲਈ ਹੋਈ ਹੈ।
ਇਸ ਦੇ ਨਾਲ ਨਾਲ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਵੀ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਦੱਸਿਆ ਹੈ ਕਿ ਉਹ ਇਸ ਸਮੇਂ ਅੰਮ੍ਰਿਤਸਰ ਵਿੱਚ ਹੈ। ਦੇਖੋ ਉਸ ਦੀ ਪੋਸਟ:
ਕਾਬਿਲੇਗ਼ੌਰ ਹੈ ਕਿ ਨੇਹਾ ਧੂਪੀਆ ਇੰਨੀਂ ਦਿਨੀਂ ਫਿਲਮੀ ਦੁਨੀਆ ਤੋਂ ਦੂਰ ਹੈ, ਪਰ ਉਹ ਟੀਵੀ ਸ਼ੋਅਜ਼ 'ਚ ਹੋਸਟ ਜਾਂ ਜੱਜ ਬਣੀ ਨਜ਼ਰ ਆਉਂਦੀ ਰਹਿੰਦੀ ਹੈ। ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਉਹ ਸਾਬਕਾ ਕ੍ਰਿਕੇਟਰ ਮਰਹੂਮ ਬਿਸ਼ਨ ਸਿੰਘ ਬੇਦੀ ਦੇ ਪੁੱਤਰ ਅੰਗਦ ਬੇਦੀ ਨਾਲ ਵਿਆਹੀ ਹੋਈ ਹੈ। ਦੋਵਾਂ ਦੇ ਦੋ ਬੱਚੇ ਹਨ। ਉਹ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਪਰਿਵਾਰ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।