ਸਟਾਰਸ ਨੂੰ ਚੜਿਆ ਆਈਫੋਨ 11 ਦਾ ਖੁਮਾਰ, ਇਨ੍ਹਾਂ ਸਟਾਰਸ ਕੋਲ ਪਹੁੰਚਿਆ ਲੇਟੈਸਟ ਵਰਜ਼ਨ
ਏਬੀਪੀ ਸਾਂਝਾ | 28 Sep 2019 05:01 PM (IST)
ਆਈਫੋਨਜ਼ ਦੀ ਨਵੀਂ ਸੀਰੀਜ਼ ਲੌਂਚ ਕਰ ਦਿੱਤੀ ਹੈ। ਜਿਸ ਦੀ ਸੇਲ ਬੀਤੇ ਦਿਨ ਤੋਂ ਭਾਰਤ ‘ਚ ਸ਼ੁਰੂ ਹੋ ਗਈ ਹੈ। ਆਈਫੋਨ ਲਈ ਲੋਕਾਂ ਦੀ ਦੀਵਾਨਗੀ ਇਸ ਕਦਰ ਹੈ ਕਿ ਫੋਨ ਬਾਜ਼ਾਰ ‘ਚ ਆਉਂਦੇ ਹੀ ਆਊਟ ਆਫ ਸਟਾਕ ਹੋ ਗਿਆ।
ਮੁੰਬਈ: ਐਪਲ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣੇ ਆਈਫੋਨਜ਼ ਦੀ ਨਵੀਂ ਸੀਰੀਜ਼ ਲੌਂਚ ਕਰ ਦਿੱਤੀ ਹੈ। ਜਿਸ ਦੀ ਸੇਲ ਬੀਤੇ ਦਿਨ ਤੋਂ ਭਾਰਤ ‘ਚ ਸ਼ੁਰੂ ਹੋ ਗਈ ਹੈ। ਆਈਫੋਨ ਲਈ ਲੋਕਾਂ ਦੀ ਦੀਵਾਨਗੀ ਇਸ ਕਦਰ ਹੈ ਕਿ ਫੋਨ ਬਾਜ਼ਾਰ ‘ਚ ਆਉਂਦੇ ਹੀ ਆਊਟ ਆਫ ਸਟਾਕ ਹੋ ਗਿਆ। ਇਸ ਦੇ ਨਾਲ ਹੀ ਆਈਫੋਨ ਦੇ ਲੇਟੈਸਟ ਵਰਸ਼ਨ ਦਾ ਖੁਮਾਰ ਬੀ-ਟਾਉਨ ਦੇ ਸੈਲੇਬਸ ‘ਤੇ ਵੀ ਕਿਸੇ ਤੋਂ ਘੱਟ ਨਹੀਂ। ਜਿਨ੍ਹਾਂ ਸਟਾਰਸ ਕੋਲ ਆਈਫੋਨ 11 ਪਹੁੰਚ ਗਿਆ ਹੈ ਉਨ੍ਹਾਂ ‘ਚ ਇੱਕ ਨਾਂ ਸ਼ਾਰਹੁਖ ਖ਼ਾਨ ਦਾ ਵੀ ਹੈ। ਉਨ੍ਹਾਂ ਨੇ ਆਪਣੇ ਆਈਫੋਨ 11 ਨਾਲ ਸੈਲਫੀ ਕਲਿੱਕ ਕਰ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਹੈ। ਦੱਸ ਦੇਈਏ ਕਿ ਸ਼ਾਹਰੁਖ ਐਪਲ ਦੇ ਕਾਫੀ ਦੀਵਾਨੇ ਹਨ। ਸ਼ਾਹਰੁਖ ਤੋਂ ਇਲਾਵਾ ਮਾਧੁਰੀ ਦੀਕਸ਼ਿਤ ਨੇ ਵੀ ਆਪਣੇ ਆਈਫੋਨ 11 ਨਾਲ ਇੱਕ ਤਸਵੀਰ ਨੂੰ ਪੋਸਟ ਕੀਤਾ ਹੈ। ਮਾਧੁਰੀ ਨੇ ਆਈਫੋਨ 11 ਦੇ ਨਾਲ ਐਪਲ ਸਮਾਰਟਵਾਚ ਵੀ ਪਾਈ ਹੋਈ ਹੈ। ਜਿਸ ’ਚ ਐਪਲ ਵੌਚ ਦੀ ਸੀਰੀਜ਼ ਦੀ ਪੁਸ਼ਟੀ ਨਹੀਂ ਹੈ। ਇਨ੍ਹਾਂ ਦੇ ਨਾਲ ਹੀ ਕ੍ਰਿਸ਼ਮਾ ਕਪੂਰ ਨੇ ਵੀ ਸੈਲਫੀ ਨਹੀਂ, ਸਗੋਂ ਸਲੋਫੀ ਸ਼ੇਅਰ ਕੀਤੀ ਹੈ। ਸਲੋਫੀ ਦਾ ਸਾਡਾ ਮਤਲਬ ਸਲੋ ਮੋਸ਼ਨ ‘ਚ ਬਣਾਈ ਗਈ ਸੈਲਫੀ ਵੀਡੀਓ। ਸਭ ਤੋਂ ਪਹਿਲਾਂ ਆਈਫੋਨ ਲੈਣ ਵਾਲੀਆਂ ‘ਚ ਬਾਲੀਵੁੱਡ ਕੁਵੀਨ ਕੰਗਨਾ ਰਨੌਤ ਵੀ ਸ਼ਾਮਲ ਹੈ ਜਿਸ ਨੇ ਆਪਣੀ ਸੈਲਫੀ ਨੂੰ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਐਕਟਰ ਸ਼ਾਹਿਦ ਕਪੂਰ ਵੀ ਆਈਫੋਨ 11 ਖਰੀਦ ਚੱਕੇ ਹਨ ਜਿਸ ਦੀ ਇੱਕ ਤਸਵੀਰ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ।