ਮੁੰਬਈ: ਬਾਲੀਵੁੱਡ ਦਾ ਯੰਗ ਡੇਲੀਗੇਸ਼ਨ ਕੱਲ੍ਹ ਹੀ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮਿਲਿਆ ਸੀ। ਇਸ ਦੌਰਾਨ ਦੀ ਕਈ ਤਸਵੀਰਾਂ ਇਨ੍ਹਾਂ ਸਟਾਰਸ ਨੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਦਿਨੀਂ ਦੇਸ਼ ‘ਚ ਚੋਣਾਂ ਦਾ ਮਾਹੌਲ ਚਲ ਰਿਹਾ ਹੈ ਜਿਸ ਕਰਕੇ ਟ੍ਰੋਲਰਸ ਨੇ ਪੀਐਮ ਮੋਦੀ ਦੇ ਨਾਲ ਸੈਲਫੀ ਨੂੰ ਲੈ ਕੇ ਜੰਮ ਕੇ ਟਰੋਲ ਕੀਤਾ ਗਿਆ ਹੈ।


ਇਸ ਦੌਰਾਨ ਦੀ ਕਈ ਤਸਵੀਰਾਂ ਨਾਲ ਛੇੜਛਾੜ ਕਰ ਇਨ੍ਹਾਂ ਨੂੰ ਵਾਇਰਲ ਕੀਤਾ ਜਾ ਰਿਹਾ ਹੈ। ਇਸ ਸਮੇਂ ਜੋ ਤਸਵੀਰ ਸਭ ਤੋਂ ਜ਼ਿਆਦਾ ਵਾਇਰਲ ਹੋ ਰਹੀ ਹੈ ਉਸ ‘ਚ ਐਡਟਿੰਗ ਨਾਲ ਸਭ ਦੇ ਮੱਥੇ ‘ਤੇ ਜੈ ਸ਼੍ਰੀ ਰਾਮ ਦੀ ਪੱਟੀ ਬੰਨ੍ਹ ਦਿੱਤੀ ਹੈ।



ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਨੂੰ ਤੁਸੀਂ ਹੇਠ ਦੇਖ ਸਕਦੇ ਹੋ।


“The Best Actor” ...😉🤣 #बॉलीवुड #Bollywood pic.twitter.com/AKUmkgY0qv

— Raj Mandapwala (@RMandapwala) January 10, 2019

ਮੋਦੀ ਨਾਲ ਇਸ ਖਾਸ ਮੁਲਾਕਾਤ ‘ਚ ਭਾਰਤੀ ਸੱਭਿਅਤਾ ਅਤੇ ਸਮਾਜ ‘ਤੇ ਸਿਨੇਮਾ ਦੇ ਪੈ ਰਹੇ ਪ੍ਰਭਾਅ ‘ਤੇ ਚਰਚਾ ਕੀਤੀ ਗਈ। ਜਿਸ ‘ਚ ਆਲਿਆ ਭੱਟ, ਕਰਨ ਜੌਹਰ, ਰਣਬੀਰ ਕਪੂਰ, ਰਣਵੀਰ ਸਿੰਘ, ਵਿੱਕੀ ਕੌਸ਼ਲ, ਭੂਮੀ ਪੇਡਨੇਕਰ, ਸਿਧਾਰਥ ਮਲਹੋਤਰਾ ਅਤੇ ਆਯੁਸ਼ਮਾਨ ਖੁਰਾਨਾ ਜਿਹੇ ਕਈ ਸਟਾਰਸ ਸ਼ਾਮਲ ਹੋਏ।