ਨਵੀਂ ਦਿੱਲੀ: ਤੇਲ ਦੀ ਕੀਮਤਾਂ ‘ਚ ਵਾਧੇ ਦਾ ਦੌਰ ਇੱਕ ਵਾਰ ਫੇਰ ਸ਼ੁਰੂ ਹੋ ਗਿਆ ਹੈ। ਅੰਤਰਾਸ਼ਟਰੀ ਬਾਜ਼ਾਰਾਂ ‘ਚ ਤੇਲ ਦੀ ਕੀਮਤਾਂ ‘ਚ ਇਜ਼ਾਫੇ ਦਾ ਸਿਧਾ ਅਸਰ ਭਾਰਤੀ ਬਾਜ਼ਾਰਾਂ ‘ਤੇ ਪੈਂਦਾ ਦਿਖਾਈ ਦੇ ਰਿਹਾ ਹੈ। ਅੱਜ ਤੀਜੇ ਦਿਨ ਤੇਲ ਦੀ ਕੀਮਤਾਂ ‘ਚ ਵਾਧਾ ਹੋਇਆ ਹੈ। ਤੇਲ ਕੰਪਨੀਆਂ ਨੇ ਅੱਜ ਦਿੱਲੀ ‘ਚ ਪੈਟਰੋਲ 19 ਪੈਸੇ ਅਤੇ ਡੀਜ਼ਲ 29 ਪੈਸੇ ਵਧਾ ਦਿੱਤਾ ਹੈ।
ਇਸ ਤੋਂ ਬਾਅਦ ਅੱਜ ਪੈਟਰੋਲ 69 ਰੁਪਏ 26 ਪੈਸੇ ਅਤੇ ਡੀਜ਼ਲ 63 ਰੁਪਏ 10 ਪੈਸੇ ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਹੈ। ਮੁੰਬਰਈ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲ 74 ਰੁਪਏ 9 ਪੈਸੇ ਪਰਤੀ ਲੀਟਰ ਅਤੇ ਡੀਜ਼ਲ 66 ਰੁਪਏ 4 ਪੈਸੇ ਪ੍ਰਤੀ ਲੀਟਰ ਵਿੱਕ ਰਿਹਾ ਹੈ। ਪਿਛਲੇ ਤਿੰਨ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਪੈਟਰੋਲ 76 ਪੈਸੇ ਅਤੇ ਡੀਜ਼ਲ 86 ਪੈਸੇ ਮਹਿੰਗਾ ਹੋ ਚੁੱਕਿਆ ਹੈ।
ਭਾਰਤ ‘ਚ ਤੇਲ ਦੀ ਕੀਮਤਾਂ ‘ਚ ਵਾਧਾ ਹੋਣ ਦਾ ਕਾਰਨ ਇੰਟਰਨੇਸ਼ਨਲ ਮਾਰਕਿਟ ‘ਚ ਤੇਲ ਦੀ ਕੀਮਤਾਂ ‘ਚ ਵਾਧਾ ਹੋਣਾ ਕਿਹਾ ਜਾ ਰਿਹਾ ਹੈ। ਕਲ੍ਹ ਅੰਤਰਾਸ਼ਟਰੀ ਬਾਜ਼ਾਰ ‘ਚ ਬੇਂਟ ਕਰੂਡ ਦੀ ਕੀਮਤਾਂ 62 ਡਾਲਰ ਪ੍ਰਤੀ ਬੈਰਲ ਤੋਂ ਪਾਰ ਹੋ ਗਈਆਂ ਹਨ।