Promise Day 2024: ਫਰਵਰੀ ਦਾ ਮਹੀਨਾ ਮਤਲਬ ਪਿਆਰ ਦਾ ਮੌਸਮ। ਹਵਾਵਾਂ 'ਚ ਪਿਆਰ ਦੀ ਖੁਸ਼ਬੂ ਘੁਲੀ ਹੋਈ ਹੈ। ਚਾਰੇ ਪਾਸੇ ਪਿਆਰ ਫੈਲਿਆ ਹੋਇਆ ਹੈ। ਇਹ ਵੈਲੇਨਟਾਈਨ ਵੀਕ ਦਾ ਪੰਜਵਾ ਦਿਨ ਹੈ। ਅੱਜ ਦੇ ਦਿਨ ਯਾਨਿ 11 ਫਰਵਰੀ ਨੂੰ ਪ੍ਰੋਮਿਸ ਡੇਅ ਮਨਾਇਆ ਜਾਂਦਾ ਹੈ। ਅਸੀ ਤੁਹਾਡੇ ਲਈ ਲੈਕੇ ਆਏ ਹਾਂ ਉਹ ਰੋਮਾਂਟਿਕ ਗਾਣੇ ਜਿਨ੍ਹਾਂ ਨਾਲ ਤੁਸੀਂ ਆਪਣੇ ਸਾਥੀ ਨੂੰ ਹਮੇਸ਼ਾ ਇਕੱਠੇ ਰਹਿਣ ਦਾ ਵਾਅਦਾ ਕਰ ਸਕਦੇ ਹੋ। ਇੱਥੇ ਸੁਣੋ।

Continues below advertisement


ਸਨਮ ਤੇਰੀ ਕਸਮ- ਇਸ ਸੂਚੀ ਦਾ ਪਹਿਲਾ ਗੀਤ 'ਸਨਮ ਤੇਰੀ ਕਸਮ' ਦਾ ਟਾਈਟਲ ਟਰੈਕ 'ਸਨਮ ਤੇਰੀ ਕਸਮ' ਹੈ। ਪ੍ਰੋਮਿਸ ਡੇਅ 'ਤੇ ਤੁਹਾਡੇ ਸਾਥੀ ਨੂੰ ਗਾਉਣ ਲਈ ਇੱਕ ਸੰਪੂਰਨ ਗੀਤ ਹੈ।



ਵਾਅਦਾ ਕਰ ਲੈ ਸਾਜਨਾ - ਜੇਕਰ ਤੁਸੀਂ ਪ੍ਰੋਮਿਸ ਡੇਅ 'ਤੇ ਆਪਣੇ ਸਾਥੀ ਨੂੰ ਸੱਤ ਜ਼ਿੰਦਗੀਆਂ ਇਕੱਠੇ ਰਹਿਣ ਦਾ ਵਾਅਦਾ ਕਰਨਾ ਚਾਹੁੰਦੇ ਹੋ, ਤਾਂ 'ਵਾਅਦਾ ਕਰ ਲੇ ਸਾਜਨਾ' ਵੀ ਸੰਪੂਰਨ ਹੈ। ਇਹ ਗੀਤ ਫਿਲਮ 'ਹਾਥ ਕੀ ਸਫਾਈ' ਦਾ ਹੈ। ਜਿਸ 'ਚ ਵਿਨੋਦ ਖੰਨਾ ਅਤੇ ਸਿੰਮੀ ਗਰੇਵਾਲ 'ਤੇ ਫਿਲਮਾਇਆ ਗਿਆ ਸੀ।



ਯੇ ਵਾਅਦਾ ਰਿਹਾ - ਮਰਹੂਮ ਅਭਿਨੇਤਾ ਰਿਸ਼ੀ ਕਪੂਰ ਆਪਣੇ ਸਮੇਂ ਦੇ ਰੋਮਾਂਟਿਕ ਹੀਰੋ ਸਨ। ਜਿਸ ਨੇ ਹਿੰਦੀ ਸਿਨੇਮਾ ਨੂੰ ਕਈ ਰੋਮਾਂਸ ਭਰਪੂਰ ਗੀਤ ਦਿੱਤੇ ਹਨ। ਇਨ੍ਹਾਂ 'ਚੋਂ ਇਕ ਹੈ 'ਯੇ ਵਾਅਦਾ ਰਹਾ'। ਜਿਸ ਵਿੱਚ ਅਦਾਕਾਰਾ ਪੂਨਮ ਢਿੱਲੋਂ ਨਾਲ ਨਜ਼ਰ ਆਈ ਸੀ। ਇਹ ਗੀਤ ਪ੍ਰੋਮਿਸ ਡੇ ਨੂੰ ਖਾਸ ਬਣਾਉਣ ਲਈ ਵੀ ਸਹੀ ਹੈ।



ਵਾਅਦਾ ਰਹਾ ਸਨਮ- ਅਕਸ਼ੇ ਕੁਮਾਰ ਅਤੇ ਆਇਸ਼ਾ ਜੁਲਕਾ ਦਾ ਰੋਮਾਂਟਿਕ ਗੀਤ 'ਵਾਅਦਾ ਰਿਹਾ ਸਨਮ' ਅੱਜ ਵੀ ਪ੍ਰਸ਼ੰਸਕਾਂ 'ਚ ਕਾਫੀ ਮਸ਼ਹੂਰ ਹੈ। ਇਹ ਗੀਤ ਫਿਲਮ 'ਖਿਲਾੜੀ' ਦਾ ਹੈ। ਜਿਸ ਨੂੰ ਅਲਕਾ ਯਾਗਨਿਕ ਅਤੇ ਅਭਿਜੀਤ ਨੇ ਗਾਇਆ ਸੀ।



ਵਾਅਦਾ ਕਰੋ ਨਹੀਂ ਛੋੜੋਗੇ ਤੁਮ ਮੇਰਾ ਸਾਥ:  ਇਹ ਪੁਰਾਣਾ ਗਾਣਾ ਅੱਜ ਦੇ ਦਿਨ ਨੂੰ ਖਾਸ ਬਣਾਵੇਗਾ।



ਕਸਮ ਕੀ ਕਸਮ - ਕਰੀਨਾ ਕਪੂਰ, ਰਿਤਿਕ ਰੋਸ਼ਨ ਅਤੇ ਅਭਿਸ਼ੇਕ ਬੱਚਨ ਦੀ ਫਿਲਮ 'ਮੈਂ ਪ੍ਰੇਮ ਕੀ ਦੀਵਾਨੀ ਹੂੰ' ਦੇ ਗੀਤ 'ਕਸਮ ਕੀ ਕਸਮ' ਤੋਂ ਬਿਨਾਂ ਇਹ ਸੂਚੀ ਅਧੂਰੀ ਹੈ।



ਵਾਅਦਾ ਰਹਾ ਪਿਆਰ ਸੇ ਪਿਆਰ ਕਾ: ਐਸ਼ਵਰਿਆ ਰਾਏ ਤੇ ਅਕਸ਼ੈ ਕੁਮਾਰ ਦਾ ਇਹ ਰੋਮਾਂਟਿਕ ਗਾਣਾ ਪ੍ਰੋਮਿਸ ਡੇਅ ਲਈ ਬਿਲਕੁਲ ਪਰਫੈਕਟ ਹੈ।



ਪਿਆਰ ਕੀਆ ਤੋ ਨਿਭਾਨਾ



ਇਹ ਵੀ ਪੜ੍ਹੋ: ਸ਼ੁਭਮਨ ਗਿੱਲ ਨਾਲ ਨਜ਼ਰ ਆਇਆ 'ਬਿੱਗ ਬੌਸ 17' ਵਿਨਰ ਮੁਨੱਵਰ ਫਾਰੂਕੀ, ਮਿੰਟਾਂ 'ਚ ਤਸਵੀਰ ਹੋਈ ਵਾਇਰਲ