Dharmendra Rajesh Khanna: ਰਾਜੇਸ਼ ਖੰਨਾ ਨੂੰ ਬਾਲੀਵੁੱਡ ਦਾ ਪਹਿਲਾ ਸੁਪਰਸਟਾਰ ਕਿਹਾ ਜਾਂਦਾ ਹੈ। ਜਦੋਂ ਧਰਮਿੰਦਰ ਨੇ ਸਫਲਤਾ ਪ੍ਰਾਪਤ ਕਰਨੀ ਸ਼ੁਰੂ ਕੀਤੀ, ਉਸ ਸਮੇਂ ਬਾਲੀਵੁੱਡ 'ਚ ਰਾਜੇਸ਼ ਖੰਨਾ ਦਾ ਨਾਮ ਖੂਬ ਚੱਲਦਾ ਸੀ। ਸਾਲ 1984 'ਚ ਦੋਵੇਂ ਫਿਲਮ 'ਧਰਮ ਔਰ ਕਾਨੂੰਨ' 'ਚ ਇਕੱਠੇ ਕੰਮ ਕਰ ਰਹੇ ਸਨ। ਇਹ ਫ਼ਿਲਮ ਉਸ ਸਮੇਂ ਦੀ ਪੰਜਵੀਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਸੀ। ਪਰ ਸੈੱਟ 'ਤੇ ਰਾਜੇਸ਼ ਖੰਨਾ ਦੀ ਇੱਕ ਬੁਰੀ ਆਦਤ ਤੋਂ ਹਰ ਕੋਈ ਪਰੇਸ਼ਾਨ ਸੀ, ਖਾਸ ਕਰਕੇ ਧਰਮਿੰਦਰ ਰਾਜੇਸ਼ ਖੰਨਾ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ।
ਰਾਜੇਸ਼ ਖੰਨਾ ਸਿਰਫ ਸੁਪਰਸਟਾਰ ਹੀ ਨਹੀਂ ਸਨ ਸਗੋਂ ਉਹ ਅਜਿਹਾ ਵਿਹਾਰ ਵੀ ਕਰਨ ਲੱਗ ਪਏ ਸਨ। ਉਹ ਸ਼ੂਟਿੰਗ ਲਈ ਬਹੁਤ ਦੇਰ ਨਾਲ ਆਉਂਦੇ ਸਨ ਅਤੇ ਬਾਕੀ ਦੇ ਕਰੂ ਅਤੇ ਕਾਸਟ ਮੈਂਬਰਾਂ, ਇੱਥੋਂ ਤੱਕ ਕਿ ਦੂਜੇ ਸਟਾਰਜ਼ ਨੂੰ ਵੀ ਕਈ ਕਈ ਘੰਟੇ ਰਾਜੇਸ਼ ਖੰਨਾ ਦਾ ਇੰਤਜ਼ਾਰ ਕਰਨਾ ਪੈਂਦਾ ਸੀ। ਇਹ ਖੰਨਾ ਦੀ ਰੋਜ਼ਾਨਾ ਦੀ ਆਦਤ ਸੀ, ਇਸ ਲਈ ਇੱਕ ਦਿਨ ਧਰਮਿੰਦਰ ਬਹੁਤ ਗੁੱਸੇ ਵਿੱਚ ਆ ਗਏ ਅਤੇ ਉਨ੍ਹਾਂ ਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ।
ਲੇਟਲਤੀਫੀ ਦੇ ਆਦਤ ਦੇ ਚੱਲਦਿਆਂ ਰਾਜੇਸ਼ ਖੰਨਾ ਕਾਫੀ ਦੇਰ ਨਾਲ ਸੈੱਟ 'ਤੇ ਆਏ ਤੇ ਆਪਣੇ ਮੇਕਅਪ ਰੂਮ 'ਚ ਚਲੇ ਗਏ। ਪਤਾ ਲੱਗਦੇ ਹੀ ਧਰਮਿੰਦਰ ਨੇ ਸਾਰਿਆਂ ਦੇ ਸਾਹਮਣੇ ਰਾਜੇਸ਼ ਖੰਨਾ ਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ ਅਤੇ ਉਨ੍ਹਾਂ ਦੇ ਮੇਕਅਪ ਰੂਮ ਵੱਲ ਤੁਰ ਪਏ।
ਪਰ ਰਾਜੇਸ਼ ਖੰਨਾ ਦੇ ਇੱਕ ਸ਼ੁਭਚਿੰਤਕ ਨੇ ਉਨ੍ਹਾਂ ਨੂੰ ਇਸ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ। ਰਾਜੇਸ਼ ਨੂੰ ਜਿਵੇਂ ਹੀ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਕਮਰੇ ਤੋਂ ਪਿਛਲੇ ਦਰਵਾਜ਼ੇ ਰਾਹੀਂ ਭੱਜ ਗਏ। ਹਾਲਾਂਕਿ ਇਸ ਫਿਲਮ ਤੋਂ ਬਾਅਦ ਦੋਵੇਂ ਸਟਾਰ ਕਦੇ ਵੀ ਪਰਦੇ 'ਤੇ ਇਕੱਠੇ ਨਜ਼ਰ ਨਹੀਂ ਆਏ। ਕਾਬਿਲੇਗ਼ੌਰ ਹੈ ਕਿ ਅੱਜ ਯਾਨਿ 29 ਦਸੰਬਰ ਨੂੰ ਰਾਜੇਸ਼ ਖੰਨਾ ਦਾ ਜਨਮਦਿਨ ਹੈ। ਉਨ੍ਹਾਂ ਦੀ ਮੌਤ 2012 'ਚ ਹੋਈ ਸੀ। ਅੱਜ ਵੀ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਫੈਨਜ਼ ਉਨ੍ਹਾਂ ਨੂੰ ਨਮ ਅੱਖਾਂ ਦੇ ਨਾਲ ਯਾਦ ਕਰ ਰਹੇ ਹਨ।