ਮੁੰਬਈ: ਬਾਲੀਵੁੱਡ ਦੇ ਬਰਫੀ ਬੁਆਏ ਰਣਬੀਰ ਕਪੂਰ ਦੀ ਮੋਸਟ ਅਵੇਟਿਡ ਫ਼ਿਲਮ ‘ਸੰਜੂ’ ਦਾ 24 ਅਪ੍ਰੈਲ ਨੂੰ ਟੀਜ਼ਰ ਤੇ ਪੋਸਟਰ ਰਿਲੀਜ਼ ਕੀਤਾ ਗਿਆ। ਟੀਜ਼ਰ ਰਿਲੀਜ਼ ਨੂੰ ਅਜੇ 24 ਘੰਟੇ ਵੀ ਨਹੀਂ ਹੋਏ ਕਿ ਇਸ ਨੂੰ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਰਿਸਪਾਂਸ ਮਿਲ ਰਿਹਾ ਹੈ। ਇਸ ਨੂੰ ਦੇਖ ਕੇ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ ਕਿ ਫ਼ਿਲਮ ਕਿੰਨੀ ਹਿੱਟ ਸਾਬਤ ਹੋਵੇਗੀ।


 

18 ਘੰਟੇ ਪਹਿਲਾਂ ਰਿਲੀਜ਼ ਹੋਏ ਟੀਜ਼ਰ ਨੂੰ ਹੁਣ ਤੱਕ ਯੂ-ਟਿਊਬ ‘ਤੇ ਢੇਡ ਕਰੋੜ ਤੋਂ ਵੀ ਵੱਧ ਵਿਊਜ਼ ਮਿਲ ਚੁੱਕੇ ਹਨ। 'ਸੰਜੂ' ਫ਼ਿਲਮ ਬਾਲੀਵੁੱਡ ਦੇ ਵਿਵਾਦਾਂ ‘ਚ ਰਹਿਣ ਵਾਲੇ ਐਕਟਰ ਸੰਜੇ ਦੱਤ ਦੀ ਜਿੰਦਗੀ ‘ਤੇ ਬਣੀ ਫ਼ਿਲਮ ਹੈ। ਇਸ ਫ਼ਿਲਮ ‘ਚ ਸੰਜੇ ਦੱਤ ਦਾ ਰੋਲ ਰਣਬੀਰ ਕਪੂਰ ਪਲੇ ਕਰ ਰਹੇ ਹਨ। ਰਣਬੀਰ ਕਪੂਰ ਫ਼ਿਲਮ ‘ਚ ਬਿਲਕੁਲ ਸੰਜੇ ਦੱਤ ਵਰਗੇ ਲੱਗ ਰਹੇ ਹਨ। ਔਡੀਅੰਸ ਨੇ ਤਾਂ ਇਹ ਵੀ ਕਿਹਾ ਕਿ ਰਣਬੀਰ ਇਕਦਮ ਸੰਜੇ ਦੱਤ ਹੀ ਲੱਗ ਰਿਹਾ ਹੈ। ਫ਼ਿਲਮ ਨੂੰ ਰਾਜਮੁਕਾਰ ਹਿਰਾਨੀ ਨੇ ਡਾਇਰੈਕਟ ਤੇ ਵਿਧੂ ਵਿਨੋਦ ਚੌਪੜਾ ਨੇ ਪ੍ਰੋਡਿਊਸ ਕੀਤਾ ਹੈ।

[embed]

ਫ਼ਿਲਮ ਦੀ ਗੱਲ ਕਰੀਏ ਤਾਂ ਇਸ ਫ਼ਿਲਮ ‘ਚ ਸੰਜੇ ਦੱਤ ਦੀ ਮਾਂ ਨਰਗਿਸ ਦਾ ਰੋਲ ਐਕਟਰਸ ਮਨੀਸ਼ਾ ਕੋਇਰਾਲਾ ਤੇ ਸੁਨੀਲ ਦੱਤ ਦਾ ਰੋਲ ਪਰੇਸ਼ ਰਾਵਲ ਨੇ ਪਲੇ ਕੀਤਾ ਹੈ। ਇਸ ਤੋਂ ਇਲਾਵਾ ਫ਼ਿਲਮ ‘ਚ ਅਨੁਸ਼ਕਾ ਸ਼ਰਮਾ, ਸੋਨਮ ਕਪੂਰ, ਦੀਆ ਮਿਰਜਾ ਤੇ ਵਿੱਕੀ ਕੌਸ਼ਲ ਜਿਹੇ ਕਲਾਕਾਰ ਵੀ ਨਜ਼ਰ ਆਉਣਗੇ।