ਮੁੰਬਈ: ਬਾਲੀਵੁੱਡ ਦੇ ਖਿਲਾੜੀ ਅਕਸ਼ੇ ਕੁਮਾਰ ਜਲਦੀ ਹੀ ਆਪਣੀ ਅਗਲੀ ਫ਼ਿਲਮ ‘ਕੇਸਰੀ’ ਨਾਲ ਆ ਰਹੇ ਹਨ। ਫ਼ਿਲਮ ਦੀ ਸ਼ੂਟਿੰਗ ਜ਼ੋਰਾਂ ਨਾਲ ਚੱਲ ਰਹੀ ਹੈ। ਕੁਝ ਸਮਾਂ ਪਹਿਲਾਂ ਖ਼ਬਰ ਆਈ ਹੈ ਕਿ ਫ਼ਿਲਮ ਦੇ ਸੈੱਟ ‘ਤੇ ਅੱਗ ਲੱਗ ਗਈ। ਪਤਾ ਲੱਗਾ ਹੈ ਕਿ ਜਿਸ ਸਮੇਂ ਸੈੱਟ ‘ਤੇ ਅੱਗ ਲੱਗੀ ਅੱਕੀ ਉੱਥੇ ਨਹੀਂ ਸੀ। ਉਹ ਫ਼ਿਲਮ ਦਾ ਸ਼ੂਟ ਖ਼ਤਮ ਕਰਕੇ ਆਪਣੇ ਘਰ ਜਾ ਚੁੱਕੇ ਸੀ।




ਫ਼ਿਲਮ ਦੀ ਸ਼ੂਟਿੰਗ ਇਸ ਸਮੇਂ ਮੁੰਬਈ ਦੇ ਵਈ ‘ਚ ਹੋ ਰਹੀ ਹੈ। ਹਾਦਸੇ ‘ਚ ਕਿਸੇ ਦੇ ਜਾਨੀ ਨੁਕਸਾਨ ਦੀ ਤਾਂ ਖ਼ਬਰ ਨਹੀਂ ਪਰ ਸੈੱਟ ਨੂੰ ਕਾਫੀ ਨੁਕਸਾਨ ਹੋਇਆ ਹੈ। ਜਦੋਂ ਅੱਗ ਲੱਗੀ ਸੈੱਟ ‘ਤੇ ਲੜਾਈ ਦਾ ਸੀਕਵੈਂਸ ਸ਼ੂਟ ਕੀਤਾ ਜਾ ਰਿਹਾ ਸੀ।

ਸੂਤਰਾਂ ਮੁਤਾਬਕ ਸੈੱਟ ‘ਤੇ ਅੱਗ ਕਿਸੇ ਬਲਾਸਟ ਕਰਕੇ ਲੱਗੀ ਹੈ, ਪਰ ਬਲਾਸਟ ਕਿਵੇਂ ਹੋਇਆ ਇਹ ਨਹੀਂ ਪਤਾ। ਅਜੇ ਇਸ ਸੈੱਟ ‘ਤੇ 10 ਦਿਨ ਦਾ ਸ਼ੂਟ ਬਾਕੀ ਸੀ। ਇਸ ਤੋਂ ਪਹਿਲਾਂ ਵੀ ਵਈ ‘ਚ ਕਈ ਹੋਰ ਫ਼ਿਲਮਾਂ ਦੀ ਸ਼ੂਟਿੰਗ ਹੋ ਚੁੱਕੀ ਹੈ।



ਫ਼ਿਲਮ ‘ਕੇਸਰੀ’ ਦਾ ਪੋਸਟਰ ਕਾਫੀ ਸਮਾਂ ਪਹਿਲਾਂ ਹੀ ਰਿਲੀਜ਼ ਹੋ ਚੁੱਕਿਆ ਹੈ। ਪੋਸਟਰ ‘ਚ ਅਕਸ਼ੇ ਸਿੱਖ ਦੀ ਲੁੱਕ ‘ਚ ਨਜ਼ਰ ਆ ਰਹੇ ਹਨ। ਫ਼ਿਲਮ ਦਾ ਡਾਇਰੈਕਸ਼ਨ ਅਨੁਰਾਗ ਸਿੰਘ ਨੇ ਕੀਤਾ ਹੈ ਜਦੋਂਕਿ ਇਸ ‘ਚ ਅੱਕੀ ਦੇ ਨਾਲ ਪਰੀਨੀਤੀ ਚੋਪੜਾ ਨਜ਼ਰ ਆਵੇਗੀ। ਫ਼ਿਲਮ ਅਗਲੇ ਸਾਲ 22 ਮਾਰਚ ਨੂੰ ਰਿਲੀਜ਼ ਹੋਵੇਗੀ।