ਚੰਡੀਗੜ੍ਹ: ਇਸ ਗੱਲ ‘ਚ ਕੋਈ ਸ਼ੱਕ ਨਹੀਂ ਕਿ ਵਰੁਣ ਧਵਨ ਆਪਣੀ ਜਨਰੇਸ਼ਨ ਦਾ ਸਭ ਤੋਂ ਜਬਰਦਸਤ ਐਕਟਰਾਂ ਵਿੱਚੋਂ ਇੱਕ ਹਨ। ਫਿਰ ਭਾਂਵੇ ਉਹ ਚਾਕਲੇਟੀ ਬੁਆਏ ਦੀ ਲੁੱਕ ‘ਚ ਨਜ਼ਰ ਆਏ ਜਾਂ ਮਿਡਲ-ਏਜ਼ ਮੈਨ ਦੀ ਉਹ ਐਕਟਿੰਗ ਨਾਲ ਸਭ ਦਾ ਦਿਲ ਜਿੱਤ ਹੀ ਲੈਂਦਾ ਹੈ। ਹਾਲ ਹੀ ‘ਚ ਆਈ ਫ਼ਿਲਮ ‘ਅਕਤੂਬਰ’ ਨਾਲ ਵੀ ਵਰੁਣ ਨੇ ਔਡੀਅੰਸ ਤੇ ਕ੍ਰਿਟੀਕਸ ਦਾ ਦਿਲ ਜਿੱਤ ਲਿਆ।


 

ਇੰਡਸਟਰੀ ‘ਚ ਸਿਰਫ 6 ਸਾਲਾਂ ‘ਚ ਵਰੁਣ ਨੇ ਜੋ ਮੁਕਾਮ ਹਾਸਲ ਕੀਤਾ ਹੈ, ਉਹ ਸਭ ਦੇ ਵੱਸ ਦੀ ਗੱਲ ਨਹੀਂ। ਹੁਣ ਵਰੁਣ ਦੀਆਂ ਤਿੰਨ ਹੋਰ ਫ਼ਿਲਮਾਂ ਪਾਈਪਲਾਈਨ ‘ਚ ਹਨ ਜਿਨ੍ਹਾਂ ਤੋਂ ਬਾਅਦ ਵਰੁਣ ਆਪਣੇ ਨਾਲ ਦੇ ਐਕਟਰਾਂ ਦੀ ਪਜ਼ੀਸ਼ਨ ਨੂੰ ਜ਼ਰੂਰ ਹਿੱਲਾ ਦੇਵੇਗਾ ਤੇ ਸੀਨੀਅਰ ਐਕਟਰਾਂ ਨੂੰ ਟੱਕਰ ਦੇਣ ਲੱਗੇਗਾ।

1. ਕਲੰਕ:- ਵਰੁਣ ਇਸ ਵੇਲੇ ਡਾਇਰੈਕਟਰ ਅਭਿਸ਼ੇਕ ਵਰਮਨ ਦੀ 'ਕਲੰਕ' ਦੀ ਸ਼ੂਟਿੰਗ ਕਰ ਰਿਹਾ ਹੈ। ਵਰੁਣ ਨੇ ਫ਼ਿਲਮ ਦਾ ਪਹਿਲਾ ਗਾਣਾ ਵੀ ਸ਼ੂਟ ਕਰ ਲਿਆ ਹੈ, ਜਿਸ ਨੂੰ ਰੈਮੋ ਡਿਸੂਜ਼ਾ ਨੇ 500 ਬੈਕਗ੍ਰਾਉਂਡ ਡਾਂਸਰਾਂ ਨਾਲ ਕੋਰੀਓਗ੍ਰਾਫ ਕੀਤਾ ਹੈ। ਇਹ ਫ਼ਿਲਮ ਕਰਨ ਜੌਹਰ ਦੇ ਪਿਓ ਯਸ਼ ਜੌਹਰ ਦਾ ਸੁਫਨਾ ਸੀ ਜਿਸ ਨੂੰ ਕਰਨ ਜੌਹਰ ਪੂਰਾ ਕਰ ਰਹੇ ਹਨ। ਇਸ ਮੂਵੀ ‘ਚ ਵਰੁਣ ਨਾਲ ਆਲੀਆ ਭੱਟ, ਸੰਜੇ ਦੱਤ, ਮਾਧੁਰੀ ਦਿਕਸ਼ਿਤ, ਸੋਨਾਕਸ਼ੀ ਸਿਨ੍ਹਾ ਤੇ ਆਦਿਤਿਆ ਰਾਏ ਕਪੂਰ ਨਜ਼ਰ ਆਉਣਗੇ।

2. ਰੈਮੋ ਦੀ ਡਾਂਸਿੰਗ ਫ਼ਿਲਮ:- ਇਸ ਫ਼ਿਲਮ ਦਾ ਐਲਾਨ ਕੁਝ ਸਮਾਂ ਪਹਿਲਾਂ ਹੀ ਹੋਇਆ। ਫ਼ਿਲਮ ‘ਚ ਵਰੁਣ ਦਾ ਸਾਥ ਦੇਵੇਗੀ ਕੈਟਰੀਨਾ ਕੈਫ। ਇਹ ਪਹਿਲੀ ਫ਼ਿਲਮ ਹੈ ਜਿਸ ਵਰੁਣ ਤੇ ਕੈਟ ਇਕੱਠੇ ਕੰਮ ਕਰਨਗੇ। ਇਹ ਭਾਰਤ ਦੀ ਵੱਡੀ ਡਾਂਸ ਫ਼ਿਲਮ ਹੋਵੇਗੀ, ਜਿਸ ਦੀ ਸ਼ੂਟਿੰਗ ਅਗਲੇ ਸਾਲ ਜਨਵਰੀ ‘ਚ ਸ਼ੁਰੂ ਹੋਵੇਗੀ।

3. ਰਣਭੂਮੀ:- ‘ਕਲੰਕ’ ਤੋਂ ਪਹਿਲਾਂ ਕਰਨ ਜੌਹਰ ਨੇ ਆਪਣੀ ਬਿੱਗ ਬਜਟ ਫ਼ਿਲਮ ‘ਰਣਭੂਮੀ’ ਦਾ ਐਲਾਨ ਕੀਤਾ ਸੀ। ਇਸ ਫ਼ਿਲਮ ‘ਚ ਵਰੁਣ ਦੇ ਔਪੋਜਿਟ ਕੌਣ ਨਜ਼ਰ ਆਵੇਗੀ, ਇਸ ਦਾ ਫੈਸਲਾ ਹੋਣਾ ਅਜੇ ਬਾਕੀ ਹੈ। ਪਰ ਫ਼ਿਲਮ ਨੂੰ ਸ਼ਸ਼ਾਂਕ ਖੈਤਾਨ ਡਾਇਰੈਕਟ ਕਰਨਗੇ।