ਯਾਦ ਭੁੱਲਰ ਦੀ ਆਵਾਜ਼ 'ਚ 'ਹਾਂ ਕਰਦੇ'
ਏਬੀਪੀ ਸਾਂਝਾ | 24 Apr 2018 05:02 PM (IST)
ਚੰਡੀਗੜ੍ਹ: ਬੰਟੀ ਬੈਂਸ ਕਈ ਸੁਪਰਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਹਨ। ਇਸੇ ਸਾਲ ਬੰਟੀ ਬੈਂਸ ਵੱਲੋਂ ਲਿਖਿਆ 'ਤੀਜੇ ਵੀਕ' ਗੀਤ ਸੁਪਰਹਿੱਟ ਰਿਹਾ ਹੈ। 'ਤੀਜੇ ਵੀਕ' ਗੀਤ ਨੂੰ ਜੌਰਡਨ ਸੰਧੂ ਨੇ ਆਵਾਜ਼ ਦਿੱਤੀ, ਜਿਸ ਨੂੰ ਯੂਟਿਊਬ 'ਤੇ ਹੁਣ ਤਕ 53 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਹੁਣ ਬੰਟੀ ਬੈਂਸ ਦਾ ਲਿਖਿਆ ਨਵਾਂ ਗੀਤ 'ਹਾਂ ਕਰਦੇ' ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਆਵਾਜ਼ ਯਾਦ ਭੁੱਲਰ ਨੇ ਦਿੱਤੀ ਹੈ। 'ਹਾਂ ਕਰਦੇ' ਸੌਂਗ ਦਾ ਮਿਊਜ਼ਿਕ ਐਸਲੇ ਨੇ ਦਿੱਤਾ ਹੈ ਤੇ ਇਸ ਦੀ ਵੀਡੀਓ ਸੁੱਖ ਸੰਘੇੜਾ ਵੱਲੋਂ ਬਣਾਈ ਗਈ ਹੈ। ਗਾਣੇ ਨੂੰ ਯੂਟਿਊਬ 'ਤੇ ਬੰਟੀ ਬੈਂਸ ਰਿਕਾਰਡਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। [embed]