ਮੁੰਬਈ: ਸਾਲ 2018 ਦੀ ਸਭ ਤੋਂ ਵੱਧ ਜੇਕਰ ਕਿਸੇ ਫ਼ਿਲਮ ਦਾ ਇੰਤਜ਼ਾਰ ਹੋ ਰਿਹਾ ਹੈ ਤਾਂ ਉਹ ਹੈ ਸੰਜੇ ਦੱਤ ਦੀ ਜਿੰਦਗੀ ‘ਤੇ ਬਣੀ ਫ਼ਿਲਮ ‘ਸੰਜੂ’ ਦਾ। ਇਸ ਦਾ ਟੀਜ਼ਰ ਕੁਝ ਸਮਾਂ ਪਹਿਲਾਂ ਹੀ ਰਿਲੀਜ਼ ਕੀਤਾ ਗਿਆ ਹੈ। ਡਾਇਰੈਕਟਰ ਰਾਜਕੁਮਾਰ ਹਿਰਾਨੀ ਦੀ ਇਸ ਫ਼ਿਲਮ ‘ਚ ਸੰਜੇ ਦੱਤ ਦਾ ਰੋਲ ਰਣਬੀਰ ਕਪੂਰ ਨੇ ਨਿਭਾਇਆ ਹੈ।




ਟੀਜ਼ਰ ‘ਚ ਰਣਬੀਰ ਕਪੂਰ ਕਾਫੀ ਅਟ੍ਰੈਕਟਿਵ ਲੱਗ ਰਿਹਾ ਹੈ। ਫ਼ਿਲਮ ਦਾ ਟੀਜ਼ਰ ਦੇਖ ਕੇ ਲੱਗਦਾ ਹੈ ਕਿ ਇਸ ਫ਼ਿਲਮ ਨਾਲ ਰਣਬੀਰ ਦੇ ਕਰੀਅਰ ਨੂੰ ਵੱਖ ਹੀ ਰਫਤਾਰ ਮਿਲੇਗੀ। ਇਹ ਰਣਬੀਰ ਨੂੰ ਵਾਪਸ ਬਾਕਸ-ਆਫਿਸ ਦੀ ਰੇਸ ‘ਚ ਵੀ ਅੱਗੇ ਲੈ ਜਾਵੇਗੀ। ਰਾਜਕੁਮਾਰ ਦੀ ਡਾਇਰੈਕਸ਼ਨ ‘ਚ ਬਣੀ ਫ਼ਿਲਮ ਦੱਤ ਦੈ ਫੈਨਸ ਲਈ ਕਿਸੇ ਤੋਹਫੇ ਤੋਂ ਘੱਟ ਨਹੀਂ।

‘ਸੰਜੂ’ ਫ਼ਿਲਮ ਨਾਲ ਇੰਡਸਟਰੀ ਦੇ ਲੋਕਾਂ ਦੇ ਨਾਲ-ਨਾਲ ਆਮ ਲੋਕ ਵੀ ਸੰਜੇ ਦੱਤ ਦੀ ਜਿੰਦਗੀ ਨੂੰ ਨੇੜੇ ਤੋਂ ਸਮਝ ਸਕਣਗੇ। ਫ਼ਿਲਮ ਤਾਂ ਲੰਬੇ ਸਮੇਂ ਤੋਂ ਸੁਰਖੀਆਂ ‘ਚ ਸੀ ਪਰ ਇਸ ‘ਚ ਰਣਬੀਰ ਕਪੂਰ ਛਾਏ ਹੋਏ ਹਨ। ਹਿਰਾਨੀ ਦੀ ਫ਼ਿਲਮ-ਮੇਕਿੰਗ ਦਾ ਸਟਾਈਲ ਵੀ ਇਸ ਫ਼ਿਲਮ ਦੇ ਟੀਜ਼ਰ ‘ਚ ਨਜ਼ਰ ਆ ਰਹੀ ਹੈ।

[embed]

ਰਣਬੀਰ ਦਾ ਹੁਲੀਆ ਤੇ ਸਟਾਈਲ ਸੰਜੇ ਦੱਤ ਦੀ ਯਾਦ ਦਵਾਉਂਦਾ ਹੈ। ਰਣਬੀਰ ਨੇ ਇਸ ਫ਼ਿਲਮ ਲਈ ਕਾਫੀ ਮਿਹਨਤ ਕੀਤੀ ਹੈ। ਸੰਜੇ ਦੱਤ ਨੇ ਜਿੰਨੀ ਕਾਮਯਾਬੀ ਹਾਸਲ ਕੀਤੀ ਓਨੀ ਹੀ ਉਸ ਦੀ ਜਿੰਦਗੀ ਵਿਵਾਦਾਂ ਨਾਲ ਘਿਰੀ ਹੋਈ ਸੀ। ਫ਼ਿਲਮ ਦੇ ਮੇਕਰਸ ਨੇ ਇਸ ਦਾ 85 ਸੈਕੰਡ ਦਾ ਟੀਜ਼ਰ ਲਾਂਚ ਕਰਨ ਲਈ ਗ੍ਰੈਂਡ ਪਲਾਨ ਤਿਆਰ ਕੀਤਾ ਹੋਇਆ ਸੀ। ਟੀਜ਼ਰ ਨੂੰ 2 ਦਿਨਾਂ ‘ਚ 80 ਤੋਂ ਵੀ ਵੱਧ ਚੈਨਲਾਂ ‘ਤੇ ਦਿਖਾਇਆ ਜਾਵੇਗਾ।