ਗਾਜ਼ੀਆਬਾਦ: ਬਾਲੀਵੁੱਡ ਅਭਿਨੇਤਾ ਆਮਿਰ ਖ਼ਾਨ ਬੁੱਧਵਾਰ ਨੂੰ ਆਪਣੀ ਆਉਣ ਵਾਲੀ ਫਿਲਮ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ ਲਈ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਪਹੁੰਚੇ। ਆਮਿਰ ਖ਼ਾਨ ਵੀ ਇਥੇ ਆਏ, ਫਿਲਮ ਦੀ ਸ਼ੂਟਿੰਗ ਵੀ ਕੀਤੀ ਅਤੇ ਲੋਕਾਂ ਨਾਲ ਫੋਟੋਆਂ ਖਿਚਵਾਉਣ ਤੋਂ ਬਾਅਦ ਚਲੇ ਗਏ। ਪਰ ਉਨ੍ਹਾਂ ਨੇ ਇੱਕ ਗਲਤੀ ਕੀਤੀ ਜੋ ਹੁਣ ਉਨ੍ਹਾਂ ਲਈ ਮੁਸੀਬਤ ਬਣ ਸਕਦੀ ਸੀ




ਦਰਅਸਲ ਆਮਿਰ ਖ਼ਾਨ ਬੁੱਧਵਾਰ ਨੂੰ ਲੋਨੀ ਵਿੱਚ ਸ਼ੂਟਿੰਗ ਲਈ ਆਪਣੀ ਟੀਮ ਦੇ ਨਾਲ ਆਏ ਸੀ। ਇਸ ਦੌਰਾਨ ਨਾ ਤਾਂ ਐਕਟਰ ਨੇ ਮਾਸਕ ਪਾਇਆ ਸੀ ਅਤੇ ਨਾ ਹੀ ਸਮਾਜਿਕ ਦੂਰੀਆਂ ਦਾ ਕੋਈ ਖਿਆਲ ਰੱਖਿਆ ਗਿਆ। ਇਸ 'ਤੇ ਨੰਦਕਿਸ਼ੋਰ ਗੁੱਜਰ ਨੇ ਆਮਿਰ ਖ਼ਾਨ ਖ਼ਿਲਾਫ਼ ਕੋਰੋਨਾ ਮਹਾਮਾਰੀ ਦੇ ਨਿਯਮਾਂ ਦੀ ਉਲੰਘਣਾ ਕਰਨ ਦੀ ਮੰਗ ਕੀਤੀ ਹੈ।

ਇਸ ਨਾਲ ਜੁੜੀ ਇੱਕ ਫੋਟੋ ਵੀ ਵਾਇਰਲ ਹੋਈ ਹੈ, ਜਿਸ ਵਿਚ ਐਕਟਰ ਨੇ ਮਾਸਕ ਨਹੀਂ ਪਾਇਆ ਹੋਇਆ। ਤਹਿਰੀਰ ਵਿਚ ਨੰਦ ਕਿਸ਼ੋਰ ਗੁੱਜਰ ਨੇ ਲਿਖਿਆ ਹੈ ਕਿ ਲੋਨੀ ਤੋਂ ਵਿਧਾਇਕ ਹੋਣ ਦੇ ਨਾਤੇ ਉਹ ਆਪਣੇ ਹਲਕੇ ਵਿਚ ਅਜਿਹੀ ਘਟਨਾ ‘ਤੇ ਕਾਰਵਾਈ ਦੀ ਮੰਗ ਕਰਦੇ ਹਨ।



ਦੱਸ ਦੇਈਏ ਕਿ ਬੁੱਧਵਾਰ ਨੂੰ ਆਮਿਰ ਖ਼ਾਨ ਟ੍ਰੋਨਿਕਾ ਸਿਟੀ ਸਥਿਤ ਸਥਿਤ ਰੂਪਾ ਦੀ ਇੱਕ ਕੰਪਨੀ ਵਿੱਚ ਫਿਲਮ ਲਾਲ ਸਿੰਘ ਚੱਢਾ ਦੀ ਸ਼ੂਟਿੰਗ ਲਈ ਪਹੁੰਚੇ ਸੀ। ਉਹ ਕਰੀਬ ਅੱਧਾ ਘੰਟਾ ਇਥੇ ਰਹੇ ਅਤੇ ਸ਼ੂਟਿੰਗ ਕਰਕੇ ਰਵਾਨਾ ਹੋ ਗਏ।

Rules change from November: 1 ਨਵੰਬਰ ਤੋਂ ਬਦਲ ਜਾਣਗੇ ਤੁਹਾਡੀ ਜ਼ਿੰਦਗੀ ਨਾਲ ਜੁੜੇ ਇਹ 8 ਨਿਯਮ, ਹੋ ਜਾਓ ਤਿਆਰ

ਨੇਹਾ ਕੱਕੜ ਨੇ ਗਾਇਆ ਰੋਹਨ ਲਈ ਖ਼ਾਸ ਗੀਤ, ਰੋਹਨ ਨੇ ਵੀ ਕੀਤਾ ਗੀਤ ਰਾਹੀਂ ਪਿਆਰ ਦਾ ਇਜ਼ਹਾਰ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904