ਮੁੰਬਈ: ਸਕਾਰਲੇਟ ਜੋਹਾਨਸਨ (35 ਸਾਲ) ਦੇ ਤੀਜੇ ਵਿਆਹ ਦੀਆਂ ਖ਼ਬਰਾਂ ਸੁਰਖੀਆਂ ਬਣ ਗਈਆਂ ਹਨ। ਕਿਹਾ ਜਾਂਦਾ ਹੈ ਕਿ ਸਕਾਰਲੇਟ ਨੇ ਗੁਪਤ ਤੌਰ 'ਤੇ ਅਮਰੀਕੀ ਕਾਮੇਡੀਅਨ ਕੋਲਿਨ ਜੋਸਟ ਨਾਲ ਵਿਆਹ ਕੀਤਾ ਹੈ।

'ਬਲੈਕ ਵਿਡੋ' ਐਕਟਰਸ ਸਕਾਰਲੇਟ ਜੋਹਾਨਸਨ ਨੇ ਆਪਣੇ ਵਿਆਹ ਦਾ ਐਲਾਨ ਨਹੀਂ ਕੀਤਾ। ਇਹ ਖ਼ਬਰਾਂ ਹਨ ਕਿ ਸਕਾਰਲੇਟ ਤੇ ਜੋਸਟ ਦਾ ਪਿਛਲੇ ਹਫਤੇ ਵਿਆਹ ਹੋਇਆ ਸੀ। ਦੱਸ ਦਈਏ ਕਿ ਦੋਵੇਂ ਸਾਲ 2017 ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸੀ। ਜੋਸਟ ਮੁਤਾਬਕ, ਦੋਵਾਂ ਦੀ ਪਹਿਲੀ ਮੁਲਾਕਾਤ 2006 ਵਿੱਚ ਹੋਈ ਸੀ।


Meals on Wheels ਦੇ ਆਫੀਸ਼ੀਅਲ ਇੰਸਟਾਗ੍ਰਾਮ ਤੇ ਟਵਿੱਟਰ ਅਕਾਊਂਟ 'ਤੇ ਸਕਾਰਲੇਟ ਦੇ ਵਿਆਹ ਦਾ ਐਲਾਨ ਕੀਤਾ ਗਿਆ। ਇਸ ਪੋਸਟ ਵਿਚ, ਜਹਾਜ਼ ਦੀ ਤਸਵੀਰ ਦਿਖਾਈ ਦੇ ਰਹੀ ਹੈ, ਜਿਸ ਵਿਚ ਲਿਖਿਆ ਹੈ- ਜਸਟ ਮੈਰਿਡ। ਪ੍ਰਸ਼ੰਸਕ ਇਸ ਜੋੜੀ ਨੂੰ ਵਧਾਈ ਦੇ ਰਹੇ ਹਨ।

ਦੱਸ ਦੇਈਏ ਕਿ ਸਾਲ 2008 ਵਿੱਚ ਸਕਾਰਲੇਟ ਜੋਹਾਨਸਨ ਨੇ ਕੈਨੇਡਾ ਦੇ ਆਪਣੇ ਬੁਆਏਫਰੈਂਡ ਰਿਆਨ ਰੇਨਾਲਡਜ਼ ਨਾਲ ਵਿਆਹ ਕਰਵਾ ਲਿਆ ਸੀ। ਵਿਆਹ ਸਿਰਫ 3 ਸਾਲ ਚਲਿਆ ਤੇ ਦੋਵੇਂ ਸਾਲ 2011 ਵਿੱਚ ਵੱਖ ਹੋ ਗਏ। ਇਸ ਤੋਂ ਬਾਅਦ ਸਕਾਰਲੇਟ ਦੀ ਜ਼ਿੰਦਗੀ ਵਿੱਚ 2014 ਵਿੱਚ ਰੋਮੇਨ ਡੌਰੀਆਕ ਆਇਆ ਤੇ ਇਹ ਵਿਆਹ ਵੀ ਲਗਪਗ 3 ਸਾਲਾਂ ਬਾਅਦ 2017 ਵਿੱਚ ਟੁੱਟ ਗਿਆ ਸੀ, ਪਰ ਇਸ ਵਿਆਹ ਤੋਂ ਉਨ੍ਹਾਂ ਦਾ ਇੱਕ ਬੱਚਾ Rose Dorothy Dauriac ਵੀ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904