ਮੁੰਬਈ: ਬਾਲੀਵੁੱਡ ਐਕਟਰ ਆਮਿਰ ਖ਼ਾਨ ਆਪਣੀ ਆਉਣ ਵਾਲੀ ਫ਼ਿਲਮ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ ਇੱਕ ਵਾਰ ਫੇਰ ਤੋਂ ਸ਼ੁਰੂ ਕਰ ਰਹੇ ਹਨ। ਇਸ ਵਾਰ ਉਹ ਫ਼ਿਲਮ ਦੀ ਸ਼ੂਟਿੰਗ ਦੇ ਲਈ ਤੁਰਕੀ ਪਹੁੰਚ ਗਏ ਹਨ। ਜਿੱਥੋਂ ਦੇ ਏਅਰ ਪੋਰਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਤੁਰਕੀ ਦੇ ਏਅਰ ਪੋਰਟ 'ਤੇ ਖੜ੍ਹੇ ਹਨ।

ਇਨ੍ਹਾਂ ਤਸਵੀਰ 'ਚ ਉਨ੍ਹਾਂ ਨੇ ਗ੍ਰੇਅ ਸਵੈਟ-ਸ਼ਰਟ ਅਤੇ ਬਲੈਕ ਪੈਂਟ ਪਾਈ ਹੈ। ਉਨ੍ਹਾਂ ਨੇ ਨੀਲੇ ਰੰਗਾ ਦਾ ਫੇਸ-ਮਾਸਕ ਪਾਇਆ ਹੋਇਆ ਹੈ। ਜਿੱਥੇ ਆਮਿਰ ਖ਼ਾਨ ਤੁਰਕੀ ਪਹੁੰਚੇ ਤਾਂ ਉਨ੍ਹਾਂ ਦੀ ਕੋ-ਸਟਾਰ ਕਰੀਨਾ ਕਪੂਰ ਖ਼ਾਨ ਮੁੰਬਈ 'ਚ ਆਪਣੇ ਬੇਟੇ ਤੈਮੂਰ ਅਲੀ ਖ਼ਾਨ ਨਾਲ ਨਜ਼ਰ ਆਈ।


ਅਜੇ ਤਕ ਇਹ ਪਤਾ ਨਹੀਂ ਲੱਗਿਆ ਕਿ ਕਰੀਨਾ ਇਸ ਫ਼ਿਲਮ ਦੀ ਸ਼ੂਟਿੰਗ ਲਈ ਆਮਿਰ ਨੂੰ ਕਦੋਂ ਜੁਆਇੰਨ ਕਰੇਗੀ। ਇਸ ਫ਼ਿਲਮ ਦੀ ਸ਼ੂਟਿੰਗ ਲਈ ਆਮਿਰ-ਕਰੀਨਾ ਪੰਜਾਬ ਵੀ ਆਏ ਸੀ। ਪਰ ਲੌਕਡਾਊਨ ਕਰਕੇ ਉਨ੍ਹਾਂ ਨੂੰ ਸ਼ੂਟਿੰਗ ਕੈਂਸਲ ਕਰਨੀ ਪਈ ਸੀ।

ਸੰਜੇ ਸਿੰਘ ਨੂੰ ਸੁਸ਼ਾਂਤ ਦੇ ਪਰਿਵਾਰ ਦਾ ਜਵਾਬ, ਸੁਸ਼ਾਂਤ ਦੇ ਪਿਤਾ ਦਾ ਨਹੀਂ ਤਾਏ ਦਾ ਹੋਇਆ ਦੂਜਾ ਵਿਆਹ

ਸੁਸ਼ਾਂਤ ਖੁਦਕੁਸ਼ੀ ਮਾਮਲਾ: ਪੁੱਛਗਿੱਛ ਲਈ ਈਡੀ ਦਫਤਰ ਪਹੁੰਚੀ ਰੀਆ ਚੱਕਰਵਰਤੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904