ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇਕੇ ਸਿੰਘ ਦੇ ਦੂਜੇ ਵਿਆਹ ਦੇ ਇਲਜ਼ਾਮ ਨੂੰ ਸੁਸ਼ਾਂਤ ਦੇ ਚਾਚਾ ਪ੍ਰੋਫੈਸਰ ਦੇਵ ਕਿਸ਼ੋਰ ਸਿੰਘ ਨੇ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਸੁਸ਼ਾਂਤ ਦੇ ਪਿਤਾ ਦਾ ਦੂਜਾ ਵਿਆਹ ਹੋਇਆ ਹੀ ਨਹੀਂ।
ਉਨ੍ਹਾਂ ਦੱਸਿਆ ਕਿ ਸਾਡੇ ਸਭ ਤੋਂ ਵੱਡੇ ਭਰਾ ਰਾਮਕਿਸ਼ੋਰ ਸਿੰਘ ਜੋ ਨੀਰਜ ਕੁਮਾਰ ਬਬਲੂ ਵਿਧਾਇਕ ਦੇ ਪਿਤਾ ਹਨ, ਉਨ੍ਹਾਂ ਦਾ ਦੂਜਾ ਵਿਆਹ ਹੋਇਆ ਹੈ। ਸੁਸ਼ਾਂਤ ਦੇ ਪਿਤਾ ਦਾ ਇੱਕ ਹੀ ਵਿਆਹ ਹੋਇਆ ਹੈ। ਦੇਵ ਕਿਸ਼ੋਰ ਸਿੰਘ ਨੇ ਕਿਹਾ ਇਹ ਸਭ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਗਲਤ ਢੰਗ ਨਾਲ ਇਲਜ਼ਾਮ ਲਾਏ ਜਾ ਰਹੇ ਹਨ, ਜੋ ਬੇਬੁਨਿਆਦ ਹਨ।
ਉੱਥੇ ਹੀ ਸੁਸ਼ਾਂਤ ਦੇ ਤਾਏ ਦੇ ਮੁੰਡੇ ਵਿਧਾਇਕ ਨੀਰਜ ਕੁਮਾਰ ਬਬਲੂ ਨੇ ਕਿਹਾ ਕਿ ਇਹ ਬਿਲਕੁਲ ਗਲਤ ਬਿਆਨ ਹੈ ਜਿਸ ਦਾ ਕੋਈ ਸਿਰ ਪੈਰ ਨਹੀਂ। ਗੱਲਾਂ ਨੂੰ ਉਲਝਾਉਣ ਲਈ ਇਸ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਹਨ। ਇਸ ਗੱਲ 'ਚ ਕੋਈ ਦਮ ਨਹੀਂ।
ਸੰਜੇ ਰਾਓਤ ਦਾ ਵੱਡਾ ਦਾਅਵਾ, ਪਿਤਾ ਦੇ ਦੂਜੇ ਵਿਆਹ ਤੋਂ ਖੁਸ਼ ਨਹੀਂ ਸਨ ਸੁਸ਼ਾਂਤ ਰਾਜਪੂਤ
ਰੀਆ ਚਕ੍ਰਵਰਤੀ ਦੇ ਅਕਾਊਂਟ 'ਚ ਪੈਸੇ ਟ੍ਰਾਂਸਫਰ ਨੂੰ ਲੈ ਕੇ ਉਨ੍ਹਾਂ ਕਿਹਾ 'ਜੋ ਵੀ ਇਲਜ਼ਾਮ ਸਾਨੂੰ ਸਮਝ ਆਏ ਸਨ, ਜਿੰਨੀ ਵੀ ਜਾਣਕਾਰੀ ਮਿਲੀ ਸੀ ਅਸੀਂ ਐਫਆਈਆਰ ਕਰਵਾ ਦਿੱਤੀ। ਉਸ 'ਤੇ ਸਾਡਾ ਕਹਿਣਾ ਹੈ ਕਿ ਸੀਬੀਆਈ ਜਾਂਚ ਕਰੇ ਜਾਂ ਜੋ ਵੀ ਏਜੰਸੀ ਜਾਂਚ ਕਰ ਰਹੀ ਹੈ ਕਰੇ। ਈਡੀ ਆਪਣੀ ਜਾਂਚ ਕਰ ਰਹੀ ਹੈ ਸਾਨੂੰ ਭਰੋਸਾ ਹੈ ਤੇ ਜਾਂਚ ਵਿਚ ਸਭ ਕੁਝ ਸਾਹਮਣੇ ਆ ਜਾਵੇਗਾ।'
ਸਾਵਧਾਨ! ਕੋਰੋਨਾ ਦੀ ਰਫ਼ਤਾਰ 'ਚ ਭਾਰਤ ਨੇ ਅਮਰੀਕਾ ਤੇ ਬ੍ਰਾਜ਼ੀਲ ਨੂੰ ਪਛਾੜਿਆ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ