ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਮਾਮਲੇ ਵਿੱਚ ਆਪਣੀ ਜਾਂਚ ਜਾਰੀ ਰੱਖਦਿਆਂ ਈਡੀ ਨੇ ਸੁਸ਼ਾਂਤ ਦੀ ਪ੍ਰੇਮਿਕਾ ਤੇ ਮੁੱਖ ਮੁਲਜ਼ਮ ਰੀਆ ਚੱਕਰਵਰਤੀ ਤੇ ਸੁਸ਼ਾਂਤ ਦੇ ਫਲੈਟਮੇਟ ਸਿਧਾਰਥ ਪਿਠਾਨੀ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਰੀਆ ਨੂੰ ਇਸ ਜਾਂਚ ਲਈ ਸੋਮਵਾਰ ਸਵੇਰੇ 10 ਵਜੇ ਈਡੀ ਦਫਤਰ ਪਹੁੰਚਣ ਲਈ ਕਿਹਾ ਗਿਆ ਸੀ। ਰੀਆ ਆਪਣੇ ਪਿਤਾ ਤੇ ਭਰਾ ਨਾਲ ਸਵੇਰੇ 10.45 ਵਜੇ ਪੁੱਛਗਿੱਛ ਲਈ ਈਡੀ ਦਫ਼ਤਰ ਪਹੁੰਚੀ।
ਦੱਸ ਦਈਏ ਕਿ ਰੀਆ ਨੇ ਈਡੀ ਨੂੰ ਆਪਣੀ ਪਿਛਲੀ ਚਾਰ ਸਾਲ ਦੀ ਕਮਾਈ ਦੀ ਜਾਣਕਾਰੀ ਦਿੱਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰੀਆ ਨੇ ਆਪਣੀ ਆਈਟੀਆਰ ਮੁਤਾਬਕ ਉਸ ਦੀ ਕਮਾਈ 66 ਲੱਖ ਤੋਂ ਘੱਟ ਦੱਸੀ ਹੈ। ਇਸ ਦੇ ਨਾਲ ਹੀ ਉਸ ਦੇ ਭਰਾ ਦੇ ਖਾਤਿਆਂ 'ਚ ਕਰੋੜਾਂ ਰੁਪਏ ਦੀ ਰਕਮ ਸਾਹਮਣੇ ਨਾ ਹੋਣ ਦੀ ਗੱਲ ਸਾਹਮਣੇ ਆਈ ਹੈ। ਉਧਰ ਸੁਸ਼ਾਂਤ ਦੇ ਖਾਤਿਆਂ 'ਚ 10 ਕਰੋੜ ਰੁਪਏ ਦੱਸੇ ਗਏ।
ਰੀਆ ਚੱਕਰਵਰਤੀ ਤੇ ਉਸ ਦੇ ਭਰਾ ਸ਼ੋਵਿਕ 'ਤੇ ਈਡੀ ਦਾ ਸ਼ਿਕੰਜਾ ਹੋਰ ਕੱਸਦਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਕੰਪਨੀ ਦੇ ਸੀਏ ਦੀ ਸ਼ੋਵਿਕ ਨਾਲ ਮੁਲਾਕਾਤ ਕਰਵਾਈ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904