ਸੁਸ਼ਾਂਤ ਰਾਜਪੂਤ ਖੁਦਕੁਸ਼ੀ ਮਾਮਲੇ 'ਚ ਜਾਂਚ ਜਾਰੀ ਰੱਖਦਿਆਂ ED ਨੇ ਸੁਸ਼ਾਂਤ ਦੀ ਗਰਲਫਰੈਂਡ ਰਹੀ ਰੀਆ ਚਕ੍ਰਵਰਤੀ ਤੇ ਸੁਸਾਂਤ ਦੇ ਫਲੈਟਮੇਟ ਰਹੇ ਸਿਧਾਰਥ ਪਿਠਾਨੀ ਤੋਂ ਪੁੱਛਗਿਛ ਲਈ ਬੁਲਾਇਆ ਹੈ। ਇਸ ਤੋਂ ਈਡੀ ਅੱਜ ਰੀਆ ਦੇ ਸੀਏ ਤੇ ਉਨ੍ਹਾਂ ਦੇ ਪਿਤਾ ਤੋਂ ਵੀ ਪੁੱਛਗਿਛ ਕਰ ਸਕਦੀ ਹੈ।


ਰੀਆ ਤੋਂ ਈਡੀ ਨੇ ਸ਼ੁੱਕਰਵਾਰ 8 ਘੰਟੇ ਪੁੱਛਗਿਛ ਕੀਤੀ ਸੀ ਜਦਕਿ ਸਿਧਾਰਥ ਪਿਠਾਨੀ ਨੂੰ ਸ਼ਨੀਵਾਰ ਈਡੀ ਸਾਹਮਣੇ ਪੇਸ਼ ਹੋਣਾ ਸੀ ਪਰ ਉਹ ਪੇਸ਼ ਨਹੀਂ ਹੋਏ। ਈਡੀ ਨੇ ਸ਼ਨੀਵਾਰ ਰੀਆ ਦੇ ਭਰਾ ਸ਼ੋਵਿਕ ਚਕ੍ਰਵਰਤੀ ਤੋਂ 18 ਘੰਟੇ ਤੋਂ ਜ਼ਿਆਦਾ ਪੁੱਛਗਿਛ ਕੀਤੀ।


ਰੀਆ ਦੇ ਭਰਾ ਸ਼ੋਵਿਕ ਤੋਂ ਪੁੱਛਗਿਛ ਦੌਰਾਨ ਈਡੀ ਨੂੰ ਰੀਆ ਤੇ ਸ਼ੋਵਿਕ ਦੀ ਕੰਪਨੀ ਨਾਲ ਜੁੜੇ ਕੁਝ ਤੱਥ ਹੱਥ ਲੱਗੇ ਹਨ। ਇਨ੍ਹਾਂ ਤੱਥਾਂ ਦੇ ਆਧਾਰ 'ਤੇ ਅੱਜ ਰੀਆ ਤੋਂ ਪੁੱਛਗਿਛ ਹੋਵੇਗੀ। ਈਡੀ ਦਾ ਮਕਸਦ ਇਹ ਜਾਣਨਾ ਹੈ ਕਿ 15 ਕਰੋੜ ਦੀ ਰਕਮ ਜੇਕਰ ਰੀਆ ਦੇ ਖਾਤਿਆਂ 'ਚ ਨਹੀਂ ਹੈ ਤਾਂ ਫਿਰ ਕਿੱਥੇ ਹੈ? ਉਹ ਕੌਣ ਲੋਕ ਹਨ ਜਿੰਨਾਂ ਦੇ ਖਾਤਿਆਂ 'ਚ ਇਹ ਰਕਮ ਭੇਜੀ ਗਈ। ਇਸੇ ਕਾਰਨ ਈਡੀ ਨੇ ਰੀਆ ਦੇ ਸੀਏ ਨੂੰ ਵੀ ਪੁੱਛਗਿਛ ਲਈ ਬੁਲਾਇਆ ਹੈ।


ਲੋੜ ਪੈਣ 'ਤੇ ਸੁਸ਼ਾਂਤ ਦੇ ਸੀਏ ਨੂੰ ਵੀ ਪੁੱਛਗਿਛ ਲਈ ਬੁਲਾਇਆ ਜਾ ਸਕਦਾ ਹੈ। ਈਡੀ ਦੇ ਸੂਤਰਾਂ ਮੁਤਾਬਕ ਰੀਆ ਤੇ ਸੁਸ਼ਾਂਤ ਦੇ ਸੀਏ ਨੂੰ ਆਹਮੋ-ਸਾਹਮਣੇ ਬਿਠਾ ਕੇ ਵੀ ਪੁੱਛਗਿਛ ਹੋ ਸਕਦੀ ਹੈ। ਇਸ ਪੁੱਛਗਿਛ ਦਾ ਮਕਸਦ 15 ਕਰੋੜ ਕਿੱਥੇ ਗਿਆ ਇਸ ਬਾਰੇ ਪਤਾ ਲਾਉਣਾ ਹੈ।


ਮੋਦੀ ਨੂੰ ਮਿਲੇਗਾ ਅਤਿ ਸੁਰੱਖਿਅਤ ਜਹਾਜ਼, ਦੁਸ਼ਮਨ ਦੀ ਪਹੁੰਚ ਤੋਂ ਰਹੇਗਾ ਦੂਰ, ਜਾਣੋ ਕੀਮਤ ਤੇ ਕੀ ਹਨ ਖੂਬੀਆਂ?

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ