ਸੋਸ਼ਲ ਮੀਡੀਆ 'ਤੇ ਆਮਿਰ ਦੀ ਇੱਕ ਹੋਰ ਛਲਾਂਗ
ਏਬੀਪੀ ਸਾਂਝਾ | 14 Mar 2018 11:41 AM (IST)
ਮੁੰਬਈ: ਸੁਪਰ ਸਟਾਰ ਆਮਿਰ ਖਾਨ ਨੇ ਆਖਰ ਇੰਸਟਾਗ੍ਰਾਮ ਦੀ ਦੁਨੀਆਂ ਵਿੱਚ ਕਦਮ ਰੱਖ ਹੀ ਲਿਆ ਹੈ। ਸ਼ੋਸ਼ਲ ਮੀਡੀਆ ਟਵਿੱਟਰ ਤੇ ਫੇਸਬੁੱਕ ’ਤੇ ਦਬਦਬਾ ਬਣਾਉਣ ਮਗਰੋਂ ਆਮਿਰ ਖਾਨ ਹੁਣ ਤੱਕ ਇੰਸਟਾਗ੍ਰਾਮ ਤੋਂ ਦੂਰ ਸਨ। ਜਨਮ ਦਿਨ ਮੌਕੇ ਆਮਿਰ ਨੇ ਇੰਸਟਾਗ੍ਰਾਮ ’ਤੇ ਮੌਜ਼ੂਦਗੀ ਦਰਜ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਵੀ ਖੁਸ਼ ਕਰ ਦਿੱਤਾ ਹੈ। ਉਹ ਜਿੱਥੇ ਫ਼ਿਲਮਾਂ ਲਈ ਨਵੀਂ ਮਾਰਕੀਟ ਦੀ ਭਾਲ ਕਰ ਰਹੇ ਹਨ, ਉਥੇ ਸਾਰੀਆਂ ਤੇ ਨਵੀਆਂ ਸ਼ੋਸ਼ਲ ਸਾਈਟਾਂ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਵੀ ਜੁੜਨ ਦੀ ਕੋਸ਼ਿਸ਼ ਕਰ ਰਹੇ ਹਨ। ਜੋਧਪੁਰ ਵਿਚ ਆਪਣੇ ਆਉਣ ਵਾਲੀ ਫਿਲਮ “ਠੱਗਜ਼ ਆਫ ਹਿੰਦੋਸਤਾਨ” ਦੀ ਸ਼ੂਟਿੰਗ ਵਿੱਚ ਰੁੱਝੇ ਆਮਿਰ ਖਾਨ ਨੇ ਇਸ ਸਾਲ ਕੰਮ ਕਰਦੇ ਹੋਏ ਆਪਣਾ ਜਨਮ ਦਿਨ ਮਨਾਇਆ।