ਮੁੰਬਈ ਛੱਡ ਆਮਿਰ ਨੇ ਲਾਏ ਪੰਜਾਬ ਦੇ ਪਿੰਡ 'ਚ ਡੇਰੇ, ਦਸਤਾਰ ਬੰਨ੍ਹ 'ਸਿੱਖ ਸਜਿਆ'
Download ABP Live App and Watch All Latest Videos
View In Appਸੈੱਟ ਦੇ ਨੇੜੇ ਖੇਤਾਂ 'ਚ ਝੋਨੇ ਦੀ ਕਟਾਈ ਤੋਂ ਬਾਅਦ ਫਿਲਹਾਲ ਕੋਈ ਫਸਲ ਨਹੀਂ। ਖੇਤਾਂ 'ਚ ਸਰੋਂ ਦੀ ਬਿਜਾਈ ਹੋ ਗਈ ਹੈ। ਇਸ ਦੀ ਸ਼ੂਟਿੰਗ ਫੇਰ ਫਰਵਰੀ 'ਚ ਹੋਵੇਗੀ। ਸਰ੍ਹੋਂ ਦੀ ਫਸਲ ਲਹਿਰਾਉਣ ਲੱਗ ਜਾਵੇਗੀ। ਆਮਿਰ ਫੇਰ ਟੀਮ ਦੇ ਨਾਲ ਇੱਥੇ ਆਉਣਗੇ।
ਆਮਿਰ ਖ਼ਾਨ ਨੇ ਸ਼ੂਟ ਲਈ ਆਪਣੀ ਦਾੜ੍ਹੀ ਵਧਾ ਲਈ ਹੈ। ਸਿਰ 'ਤੇ ਪੱਗ ਦੇਖ ਕੇ ਕੋਈ ਵੀ ਉਸ ਨੂੰ ਜਲਦੀ ਨਹੀਂ ਪਛਾਣ ਸਕਦਾ ਕਿ ਇਹ ਆਮਿਰ ਖ਼ਾਨ ਹੈ।
ਸ਼ੂਟ ਲਈ ਬਣਾਏ ਗਏ ਸੈਟ ਤੇ ਲੋਕੇਸ਼ਨ ਤੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਆਮਿਰ ਜ਼ਿਮੀਦਾਰ ਬਣਕੇ ਫਸਲ ਦੀ ਨਿਗਰਾਨੀ ਕਰ ਰਹੇ ਹਨ।
ਦਰਅਸਲ ਆਮਿਰ ਖ਼ਾਨ ਆਪਣੀ ਆਉਣ ਵਾਲੀ ਫ਼ਿਲਮ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ ਲਈ ਇੱਥੇ ਪਹੁੰਚੇ ਹਨ। ਆਮਿਰ ਨੇ ਇਸ ਲਈ ਪਿੰਡ ਦੇ ਬਾਹਰ ਖੇਤਾਂ 'ਚ ਸੈੱਟ ਤਿਆਰ ਕੀਤਾ ਹੈ। ਆਮਿਰ ਸਣੇ ਪੂਰੀ ਟੀਮ ਇੱਥੇ ਸ਼ੂਟਿੰਗ 'ਚ ਰੁੱਝੀ ਹੋਈ ਹੈ।
ਸ਼ੁੱਕਰਵਾਰ ਨੂੰ ਆਮਿਰ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਮੱਥਾ ਟੇਕਿਆ। ਉਹ ਇੱਥੇ ਇੱਕ ਘੰਟਾ ਰਹੇ ਤੇ ਲੰਗਰ ਨਹੀਂ ਛਕਿਆ। ਇਸ ਦੌਰਾਨ ਆਮਿਰ ਖ਼ਾਨ ਪੂਰੀ ਤਰ੍ਹਾਂ ਸਿੱਖ ਲਿਬਾਸ 'ਚ ਸੀ ਤੇ ਉਨ੍ਹਾਂ ਕੇਸਰੀ ਪੱਗ ਬੰਨ੍ਹੀ ਹੋਈ ਸੀ।
ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਨੇ ਇਨ੍ਹੀਂ ਦਿਨੀਂ ਰੋਪੜ ਜ਼ਿਲ੍ਹੇ 'ਚ ਸਤਲੁਜ ਕੰਡੇ ਖੇਤਾਂ 'ਚ ਡੇਰਾ ਲਾਇਆ ਹੋਇਆ ਹੈ। ਉਨ੍ਹਾਂ ਨੇ ਫਿਲਹਾਲ ਲਈ ਮਾਇਆਨਗਰੀ ਨੂੰ ਛੱਡ ਕੇ ਗੜ੍ਹਦੋਲੀਅਨ ਪਿੰਡ 'ਚ ਆਪਣਾ ਘਰ ਬਣਾ ਲਿਆ ਹੈ।
- - - - - - - - - Advertisement - - - - - - - - -