ਮੁੰਬਈ: ਅਦਾਕਾਰ ਆਮਿਰ ਖਾਨ ਮੁਤਾਬਕ ਰਣਵੀਰ ਕਪੂਰ ਬੈਸਟ ਅਦਾਕਾਰ ਹਨ। ਜੀ ਹਾਂ, ਫਿਲਮ 'ਐ ਦਿਲ ਹੈ ਮੁਸ਼ਕਿਲ' ਨੂੰ ਵੇਖਣ ਤੋਂ ਬਾਅਦ ਆਮਿਰ ਨੇ ਕੁਝ ਅਜਿਹਾ ਹੀ ਟਵੀਟ ਕੀਤਾ ਹੈ।
ਆਮਿਰ ਨੇ ਲਿਖਿਆ, "ਹੁਣੇ ਮੈਂ ਫਿਲਮ 'ਐ ਦਿਲ ਹੈ ਮੁਸ਼ਕਿਲ' ਵੇਖੀ। ਕਰਨ ਜੌਹਰ ਨੇ ਬਿਹਤਰੀਨ ਫਿਲਮ ਬਣਾਈ ਹੈ, ਮੈਨੂੰ ਬੇਹੱਦ ਪਸੰਦ ਆਈ। ਐਸ਼ਵਰਿਆ, ਅਨੁਸ਼ਕਾ ਤੇ ਫਵਾਦ ਨੇ ਵੀ ਚੰਗਾ ਕੰਮ ਕੀਤਾ ਹੈ। ਰਣਬੀਰ ਕਪੂਰ ਬੈਸਟ ਐਕਟਰ ਹਨ, ਗੱਲ ਖਤਮ। ਇਹ ਫਿਲਮ ਜ਼ਰੂਰ ਵੇਖਣੀ ਚਾਹੀਦੀ ਹੈ।"
ਸੋ ਆਮਿਰ ਨੇ ਤਾਂ ਜਿਵੇਂ ਰਣਬੀਰ ਨੂੰ ਬੈਸਟ ਅਦਾਕਾਰ ਐਲਾਨ ਹੀ ਦਿੱਤਾ ਹੈ। ਆਮਿਰ ਦੀ ਇਸ ਗੱਲ ਨਾਲ ਇਤਫਾਕ ਰੱਖਣਾ ਹੀ ਪਏਗਾ ਕਿਉਂਕਿ ਫਿਲਮ ਨੇ ਹੁਣ ਤੱਕ ਕਰੀਬ 70 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ।