ਮੁੰਬਈ: ਬਾਲੀਵੁੱਡ ਦੀ ਬਰਾਊਨ ਰੰਗੀ ਅਦਾਕਾਰਾ ਲੀਜ਼ਾ ਹੇਡਨ ਨੇ ਹਾਲ ਹੀ ਵਿੱਚ ਸਮੁੰਦਰ ਕਿਨਾਰੇ ਆਪਣੇ ਬੌਏਫਰੈਂਡ ਡੀਨੋ ਲਾਲਵਾਨੀ ਨਾਲ ਵਿਆਹ ਕਰਾਇਆ। ਲੀਜ਼ਾ ਨੇ ਆਪਣੀ ਇੰਸਟਾਗ੍ਰਾਮ 'ਤੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਸਫੇਦ ਗਾਉਨ ਵਿੱਚ ਲੀਜ਼ਾ ਬੇਹੱਦ ਖੂਬਸੂਰਤ ਲੱਗ ਰਹੀ ਸੀ।

ਲੀਜ਼ਾ ਤੇ ਡੀਨੋ ਪਿਛਲੇ ਇੱਕ ਸਾਲ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਸਨ। ਡੀਨੋ ਇੱਕ ਬਿਜ਼ਨਸਮੈਨ ਹੈ। 30 ਸਾਲਾ ਲੀਜ਼ਾਂ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਐ ਦਿਲ ਹੈ ਮੁਸ਼ਕਿਲ' ਵਿੱਚ ਨਜ਼ਰ ਆ ਰਹੀ ਹੈ। ਜਲਦ ਉਹ ਟੀਵੀ ਸੀਰੀਜ਼ 'ਦ ਟ੍ਰਿਪ' ਵਿੱਚ ਨਜ਼ਰ ਆਏਗੀ।