1...ਪਹਿਲੇ ਵੀਕੈਂਡ ਤੇ ਫਿਲਮ 'ਐ ਦਿਲ ਹੈ ਮੁਸ਼ਕਿਲ' 'ਸ਼ਿਵਾਏ' ਤੇ ਭਾਰੀ ਪਈ ਹੈ। ਕਰਨ ਦੀ ਫਿਲਮ ਨੇ ਪਹਿਲੇ ਵੀਕੈਂਡ ਤੇ ਕੁੱਲ 35.60 ਕਰੋਡ਼ ਦੀ ਕਮਾਈ ਕੀਤੀ ਹੈ ਜਦਕਿ ਅਜੈ ਦੀ ਸ਼ਿਵਾਏ ਨੇ ਤਿੰਨ ਦਿਨਾਂ ਵਿੱਚ 28.56 ਕਰੋਡ਼ ਕਮਾਏ ਹਨ।
2...ਅਭਿਨੇਤਾ ਅਨਿਲ ਕਪੂਰ ਅਤੇ ਉਹਨਾਂ ਦੀ ਬੇਟੀ ਸੋਨਮ ਕਪੂਰ ਨੇ ਦੀਵਾਲੀ ਮੌਕੇ ਇੱਕ ਪਾਰਟੀ ਰੱਖੀ ਜਦਕਿ ਆਮਿਰ ਖਾਨ ਨੇ ਵੀ ਬੀ ਟਾਊਨ ਹਸਤੀਆਂ ਨੂੰ ਦੀਵਾਲੀ ਪਾਰਟੀ 'ਚ ਸੱਦਿਆ ਜਿਸ ਵਿੱਚ ਬਾਲੀਵੁੱਡ ਸੈਲੀਬਸ ਦੇ ਇਲਾਵਾ ਰਿਲਾਇੰਸ ਗਰੁੱਪ ਦੇ ਚੇਅਰਮੈਨ ਮੁਕੇਸ਼ ਅੰਬਾਨੀ ਵੀ ਆਪਣੀ ਪਤਨੀ ਸਮੇਤ ਪੁੱਜੇ।
3…ਇਸਦੇ ਇਲਾਵਾ ਬਿੱਗ ਬੀ ਨੇ ਵੀ ਆਪਣੇ ਘਰ ਦੀਵਾਲੀ ਦੀ ਪਾਰਟੀ ਰੱਖੀ ਜਿਥੇ ਤਮਾਮ ਸਿਤਾਰਿਆਂ ਨੇ ਸ਼ਿਰਕਤ ਕੀਤੀ। ਜਿਨਾਂ 'ਚ ਲਾਈਮਲਾਈਟ ਤੋਂ ਦੂਰ ਰਹੇ ਬੌਬੀ ਦਿਓਲ ਵੀ ਸ਼ਾਮਲ ਸਨ। ਬੌਬੀ ਆਪਣੀ ਪਤਨੀ ਤਾਨਿਆ ਦਿਓਲ ਨਾਲ ਦਿਖੇ।
4….'ਮਿਸਟਰ ਇੰਡੀਆ' ਦੇ ਗੀਤ 'ਕਾਟੇ ਨਹੀਂ ਕਟਤੇ' ਨੂੰ ਇੱਕ ਵਾਰ ਫਿਰ 'ਫੋਰਸ 2' ਦੇ ਗੀਤ 'ਓ ਜਾਨੀਆ' ਦੇ ਰੂਪ 'ਚ ਲਿਆ ਗਿਆ ਹੈ ਜਿਸ 'ਚ ਸੋਨਾਕਸ਼ੀ ਸਿਨਹਾ ਨੇ ਸ਼੍ਰੀਦੇਵੀ ਵਾਂਗ ਹੀ ਜਲਵੇ ਬਿਖੇਰੇ ਹਨ ਹਾਲਾਕਿ ਸੋਨਾਕਸ਼ੀ ਮੁਤਾਬਕ ਉਹਨਾਂ ਦਾ ਇਰਾਦਾ ਸ਼੍ਰੀ ਨੇ ਜੋ ਕੀਤਾ ਉਸਨੂੰ ਰਿਪਲੇਸ ਕਰਨਾ ਨਹੀਂ।
5…..ਦੀਵਾਲੀ ਮੌਕੇ ਜ਼ਿਆਦਾਤਰ ਸਟਾਰਸ ਬੀ-ਟਾਊਨ ਦੀਆਂ ਦੀਵਾਲੀ ਪਾਰਟੀਆਂ 'ਚ ਦਿਖੇ ਉਥੇ ਹੀ ਸਲਮਾਨ ਖਾਨ ਨੇ ਇਹ ਦਿਨ ਆਪਣੇ ਪਰਿਵਾਰ ਨਾਲ ਗੋਆ ਵਿੱਚ ਬਿਤਾਇਆ। ਜਿਸਦੀਆਂ ਤਸਵੀਰਾਂ ਆਯੁਸ਼ ਅਤੇ ਅਰਪਿਤਾ ਨੇ ਆਪਣੇ ਟਵਿੱਟਰ ਤੇ ਸ਼ੇਅਰ ਕੀਤੀਆਂ।
6…ਨਿੰਜਾ ਦਾ ਨਵਾਂ ਗੀਤ 'ਫਲਾਇੰਗ ਕਾਰ' ਰਿਲੀਜ਼ ਹੋ ਗਿਆ ਹੈ ਜਿਸ ਵਿੱਚ ਰੈਪਰ ਸੁਲਤਾਨ ਨਿੰਜਾ ਦਾ ਸਾਥ ਦੇ ਰਹੇ ਹਨ। ਪੂਰੇ ਗੀਤ ਵਿੱਚ ਨਿੰਜਾ ਆਪਣੀ ਗੱਡੀ ਦੀ ਤਾਰੀਫ ਕਰਦੇ ਦਿਖਾਈ ਦੇ ਰਹੇ ਹਨ।
7….ਸੁਪਰਸਟਾਰ ਆਮਿਰ ਖਾਨ ਫਿਲਮ 'ਐ ਦਿਲ ਹੈ ਮੁਸ਼ਕਿਲ' ਵਿੱਚ ਰਣਬੀਰ ਦੀ ਐਕਟਿੰਗ ਤੋਂ ਬੇਹਦ ਪ੍ਰਭਾਵਿਤ ਹੋਏ ਹਨ। ਆਮਿਰ ਨੇ ਟਵਿਟਰ ਤੇ ਲਿਖਿਆ ਐ ਦਿਲ... ਹੁਣੇ ਹੁਣੇ ਵੇਖੀ ਕਰਨ ਨੇ ਬਿਹਤਰੀਨ ਫਿਲਮ ਬਣਾਈ ਹੈ ਰਣਬੀਰ ਬੇਹਤਰੀਨ ਅਭਿਨੇਤਾ ਹਨ।
8…..ਬਾਲੀਵੁੱਡ ਦੀ ਮਸ਼ਹੂਰ ਜੋਡ਼ੀ ਰਿਤੇਸ਼ ਦੇਸ਼ਮੁਖ ਅਤੇ ਜਿਨੇਲੀਆ ਨੇ ਇੱਕ ਬੇਹਦ ਪਿਆਰੀ ਫੈਮਿਲੀ ਫੋਟੋ ਸ਼ੇਅਰ ਕੀਤੀ ਹੈ ਜਿਸ ਵਿੱਚ ਜੇਨੀਆ ਅਤੇ ਰਿਤੇਸ਼ ਆਪਣੇ ਦੋਵੇਂ ਬੱਚਿਆਂ ਅਤੇ ਮਾਂ ਨਾਲ ਨਜ਼ਰ ਆ ਰਹੇ ਹਨ। ਜਿਨਾਂ ਦੇ ਪਿੱਛੇ ਰਿਤੇਸ਼ ਦੇ ਮਰਹੂਮ ਪਿਤਾ ਦੀ ਤਸਵੀਰ ਵੀ ਲੱਗੀ ਹੋਈ ਹੈ।