ਦਿਵਾਲੀ ਇੱਕ ਖਾਸ ਤਿਓਹਾਰ ਹੈ ਅਤੇ ਸਾਡੇ ਬਾਲੀਵੁੱਡ ਦੇ ਸਿਤਾਰੇ ਇਸ ਨੂੰ ਹੋਰ ਵੀ ਖਾਸ ਅੰਦਾਜ਼ ਵਿੱਚ ਮਨਾ ਰਹੇ ਹਨ। ਜਾਣੋ ਕੌਣ ਕਿਵੇਂ ਇਸ ਸਾਲ ਦੀ ਦਿਵਾਲੀ ਮਨਾਏਗਾ।
ਆਮਿਰ ਖਾਨ ਆਪਣੇ ਮੁੰਬਈ ਸਥਿਤ ਘਰ ਵਿੱਚ ਦਿਵਾਲੀ ਪਾਰਟੀ ਰੱਖਣਗੇ। ਪਾਰਟੀ ਵਿੱਚ ਹੋਰ ਬਾਲੀਵੁੱਡ ਅਦਾਕਾਰਾਂ ਨੂੰ ਬੁਲਾਇਆ ਜਾਵੇਗਾ।ਰਿਤਿਕ ਰੋਸ਼ਨ ਆਪਣੇ 2 ਬੇਟਿਆਂ ਨਾਲ ਦਿਵਾਲੀ ਮਨਾਉਣਗੇ। ਉਹ ਆਪਣੇ ਬੱਚਿਆਂ ਦੇ ਬੇਹੱਦ ਕਰੀਬ ਹਨ। ਦੀਪਿਕਾ ਪਾਦੁਕੋਣ ਇਸ ਸਾਲ ਦਿਵਾਲੀ ਬੈਂਗਲੁਰੂ ਵਿੱਚ ਮਨਾਵੇਗੀ। ਉਹ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਕੁਝ ਖਾਸ ਸਮਾਂ ਬਿਤਾਏਗੀ।
ਸੰਜੇ ਦੱਤ ਆਪਣੇ ਪਰਿਵਾਰ ਨਾਲ ਮੁੰਬਈ ਵਿੱਚ ਦਿਵਾਲੀ ਪੂਜਨ ਕਰਨਗੇ। ਅਮਿਤਾਭ ਬੱਚਨ ਵੀ ਇਸ ਪੂਜਾ ਵਿੱਚ ਸ਼ਾਮਿਲ ਹੋਣਗੇ। ਜੇਲ ਤੋਂ ਛੁੱਟਣ ਤੋਂ ਬਾਅਦ ਇਹ ਸੰਜੇ ਦੀ ਪਹਿਲੀ ਦਿਵਾਲੀ ਹੈ। ਫਰਹਾਨ ਅਖਤਰ ਆਪਣੀ ਫਿਲਮ 'ਰੌਕ ਆਨ-2' ਦੀ ਸਟਾਰਕਾਸਟ ਅਤੇ ਪੂਰੀ ਟੀਮ ਨਾਲ ਦਿਵਾਲੀ ਦਾ ਤਿਓਹਾਰ ਮਨਾਉਣਗੇ। ਯਾਮੀ ਗੌਤਮ ਚੰਡੀਗੜ੍ਹ ਵਿੱਚ ਆਪਣੇ ਪਰਿਵਾਰ ਨਾਲ ਦਿਵਾਲੀ ਮਨਾਏਗੀ। ਉਹਨਾਂ ਨਾਲ ਪੁਲਕਿਤ ਸ਼ਰਮਾ ਹਾਲਾਂਕਿ ਨਹੀਂ ਹੋਣਗੇ।
ਰਾਧਿਕਾ ਆਪਟੇ ਦਿਵਾਲੀ ਦੇ ਜਸ਼ਨ ਲਈ ਆਪਣੇ ਪਤੀ ਕੋਲ ਲੰਦਨ ਜਾਵੇਗੀ। ਉਮੀਦ ਹੈ ਦਿਵਾਲੀ ਦਾ ਤਿਓਹਾਰ ਸਭ ਲਈ ਸੁਖਦ ਰਹੇ। ਤੁਹਾਨੂੰ ਸਾਰਿਆਂ ਨੂੰ ਵੀ ਸ਼ੁੱਭ ਦਿਵਾਲੀ।