ਮੁੰਬਈ: ਐਕਟਰ ਕਮਲ ਹਸਨ ਦੇ ਫੈਨਜ਼ ਲਈ ਬੇਹੱਦ ਸ਼ਾਨਦਾਰ ਖ਼ਬਰ ਹੈ ਕਿ ਫ਼ਿਲਮ ਦਾ ਟ੍ਰੇਲਰ ਕਾਫੀ ਲੰਮੇ ਇੰਤਜ਼ਾਰ ਤੋਂ ਬਾਅਦ ਰਿਲੀਜ਼ ਹੋ ਰਿਹਾ ਹੈ। ਜੀ ਹਾਂ, ਫ਼ਿਲਮ ਦਾ ਟ੍ਰੇਲਰ 11 ਜੂਨ ਯਾਨੀ ਸੋਮਵਾਰ ਨੂੰ ਹੀ ਰਿਲੀਜ਼ ਹੈ। ਇਹ ਫ਼ਿਲਮ ਵੀ ਸਾਲ ਦੀ ਮੋਸਟ ਅਵੇਟਿਡ ਫ਼ਿਲਮ ਹੈ। ਟ੍ਰੇਲਰ ਲਾਂਚ ਦੀ ਗੱਲ ਕੀਤੀ ਜਾਵੇ ਤਾਂ ਇਹ ਨਾਲ ਆਮਿਰ ਖਾਨ ਤੇ ਰੋਹਿਤ ਸ਼ੈਟੀ ਵੀ ਜੁੜੇ ਹਨ। ਆਮਿਰ ਫ਼ਿਲਮ ਦਾ ਟ੍ਰੇਲਰ ਹਿੰਦੀ ‘ਚ ਜੂਨਿਅਰ ਐਨਟੀਆਰ ਨਾਲ ਸ਼ਰੂਤੀ ਹਸਨ ਇਸ ਨੂੰ ਤੇਲਗੂ ‘ਚ ਰਿਲੀਜ਼ ਕਰਨਗੇ।



ਫ਼ਿਲਮ ਦਾ ਡਾਇਰੈਕਸ਼ਨ ਵੀ ਕਮਲ ਹਸਨ ਨੇ ਹੀ ਕੀਤੀ ਹੈ। ਜਿਸ ਨੂੰ ਤਮਿਲ ਅਤੇ ਹਿੰਦੀ ‘ਚ ਸ਼ੂਟ ਕੀਤਾ ਗਿਆ ਹੈ। ਜਦੋਂ ਕਿ ਤੇਲਗੂ ਇਸ ਦਾ ਡੱਬ ਵਰਸ਼ਨ ਹੋਵੇਗਾ। ਜਿੱਥੇ ਤਕ ਰੋਹਿਤ ਸ਼ੈਟੀ ਦੀ ਗੱਲ ਹੈ ਤਾਂ ਉਹ ਇਸ ਫ਼ਿਲਮ ਨੂੰ ਰਿਲਾਂਇੰਸ ਨਾਲ ਮਿਲਕੇ ਪ੍ਰੇਜ਼ੈਂਟ ਕਰ ਰਹੇ ਹਨ। ਤਰਣ ਆਦਰਸ਼ ਨੇ ਕਮਲ ਦੀ ਫਿਲਮ ਦੇ ਟ੍ਰੇਲਰ ਰਿਲੀਜ਼ ਬਾਰੇ ਟਵਿੱਟ ਕੀਤਾ ਹੈ ਹੈ।



‘ਵਿਸ਼ਵਰੂਪਮ-2’ ਕਮਲ ਦੀ 2013 ਦੀ ਫ਼ਿਲਮ ਦਾ ਸੀਕੂਅਲ ਹੈ ਜਿਸ ‘ਚ ਕਮਲ ਨੇ ਇੱਕ ਰਾਅ ਏਜੈਂਟ ਵਸੀਮ ਅਜਿਮਦ ਕਸ਼ਮੀਰੀ ਦਾ ਰੋਲ ਕੀਤਾ ਹੈ। ਫ਼ਿਲਮ ਦੀ ਰਿਲੀਜ਼ ਡੇਟ ਅਜੇ ਤਕ ਅਨਾਂਉਂਸ ਨਹੀਂ ਹੋਈ ਹੈ। ਇਸੇ ਦਿਨ ਦਿਲਜੀਤ ਦੀ ‘ਸੂਰਮਾ’ ਅਤੇ ਜਾਹਨਵੀ-ਈਸ਼ਾਨ ਦੀ ‘ਧੜਕ’ ਦਾ ਟ੍ਰੇਲਰ ਵੀ ਆ ਰਿਹਾ ਹੈ। ਦੇਖਣਾ ਖਾਸ ਹੈ ਕਿ ਦਰਸ਼ਕ ਕਿਸ ਫ਼ਿਲਮ ਦੇ ਟ੍ਰੇਲਰ ਨੂੰ ਕਿਸ ਤਰ੍ਹਾਂ ਦਾ ਰਿਸਪਾਂਸ ਦੇਣਗੇ।