ਮੁੰਬਈ: ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਅੱਜ ਯਾਨੀ ਸ਼ਨੀਵਾਰ 9 ਜੂਨ ਨੂੰ ਆਪਣਾ 33ਵਾਂ ਜਨਮਦਿਨ ਮਨਾ ਰਹੀ ਹੈ। ਵਿਆਹ ਤੋਂ ਬਾਅਦ ਉਸ ਦਾ ਇਹ ਪਹਿਲਾ ਬਰਥਡੇਅ ਹੈ ਜਿਸ ਨੂੰ ਖਾਸ ਬਣਾਉਨ ‘ਚ ਉਸ ਦੇ ਪਤੀ ਆਨੰਦ ਆਹੂਜਾ ਨੇ ਕੋਈ ਕਮੀ ਨਹੀਂ ਛੱਡੀ। ਆਨੰਦ ਨੇ ਆਪਣੀ ਲਵਲੀ ਵਾਈਫ ਅਤੇ ਬਾਲੀਵੁੱਡ ਦੀ ਫੈਸ਼ਨ ਦੀਵਾ ਸੋਨਮ ਦੀ ਇੱਕ ਫੋਟੋ ਸ਼ੇਅਰ ਕਰਕੇ ਉਸ ਨੂੰ ਦਿੱਤਾ ਹੈ ਇੱਕ ਖ਼ੂਬਸੂਰਤ ਕੈਪਸ਼ਨ, ਜਿਸ ਨੂੰ ਦੇਖ ਕੇ ਹਰ ਕਿਸੇ ਦਾ ਦਿਲ ਜ਼ਰੂਰ ਖੁਸ਼ ਹੋ ਜਾਵੇਗਾ।
ਸੋਨਮ ਕਪੂਰ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਸਾਂਵਰੀਆ’ ਤੋਂ ਰਣਵੀਰ ਕਪੂਰ ਦੇ ਨਾਲ ਕੀਤੀ ਸੀ। ਇਸ ਤੋਂ ਬਾਅਦ ਸੋਨਮ ਨੇ ਬਾਲੀਵੁੱਡ ਨੂੰ ‘ਆਈਸਾ’, ‘ਮੌਸਮ’, ‘ਰਾਂਝਨਾ’, ‘ਨੀਰਜਾ’ ਅਤੇ ‘ਵੀਰੇ ਦੀ ਵੈਡਿੰਗ’ ਜਿਹੀਆਂ ਫ਼ਿਲਮਾਂ ਦਿੱਤੀਆਂ ਹਨ।
ਇੰਨਾ ਹੀ ਨਹੀਂ ਸੋਨਮ ਨੇ ਸੰਜੇ ਲੀਲਾ ਭੰਸਾਲੀ ਨਾਲ ਫ਼ਿਲਮ ‘ਬਲੈਕ’ ‘ਚ ਅਸੀਸਟੈਂਟ ਡਾਇਰੈਕਟਰ ਵਜੋਂ ਵੀ ਕੰਮ ਕੀਤਾ ਹੈ। ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਸੋਨਮ ਕਾਫੀ ਮੋਟੀ ਸੀ ਅਤੇ ਆਪਣੇ ਆਪ ਨੂੰ ਫ਼ਿਲਮਾਂ ਲਈ ਫਿੱਟ ਕਰਨ ਲਈ ਉਸ ਨੇ ਕਾਫੀ ਮਿਹਨਤ ਕੀਤੀ ਹੈ।
ਬੇਹੱਦ ਘੱਟ ਲੋਕ ਜਾਣਦੇ ਹਨ ਕਿ ਸੋਨਮ ਨੇ ਭੰਸਾਲੀ ਦੇ ਕਹਿਣ ਤੋਂ ਬਾਅਦ ਹੀ ਫ਼ਿਲਮਾਂ ‘ਚ ਕੰਮ ਕਰਨਾ ਸ਼ੁਰੂ ਕੀਤਾ ਸੀ, ਸੋਨਮ ਐਕਟਿੰਗ ਨਹੀਂ ਕਰਨਾ ਚਾਹੁੰਦੀ ਸੀ ਪਰ ਉਸ ਨੂੰ ਅਦਾਕਾਰੀ ਕਰਨ ਲਈ ਮਨਾਉਣ ਦਾ ਕੰਮ ਵੀ ਖੂਦ ਭੰਸਾਲੀ ਨੇ ਕੀਤਾ ਸੀ। ਜਿਸ ‘ਚ ਭੰਸਾਲੀ ਕਾਮਯਾਬ ਵੀ ਰਹੇ।
ਸੋਨਮ ਨੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਤਾਂ ਕਰ ਲਈ ਪਰ ਸੋਨਮ ਨੇ ਬਾਲੀਵੁੱਡ ‘ਚ ਇੱਕ ਤੋਂ ਬਾਅਦ ਇੱਕ ਕਈ ਫਲਾਪ ਫ਼ਿਲਮਾਂ ਕੀਤੀਆਂ ਜਿਸ ਤੋਂ ਬਾਅਦ ਸਭ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਸੋਨਮ ਦਾ ਕਰੀਅਰ ਹੁਣ ਖ਼ਤਮ ਹੋ ਗਿਆ ਹੈ ਪਰ ਇਸ ਤੋਂ ਬਾਅਦ ਵੀ ਉਸ ਨੇ ਐਕਟਿੰਗ ਕਰਨਾ ਬੰਦ ਨਹੀਂ ਕੀਤਾ।
ਸਾਲ 2013 ਸੋਨਮ ਦੀ ਲਾਈਫ ਦਾ ਸਭ ਤੋਂ ਖੂਬਸੂਰਤ ਸਾਲ ਰਿਹਾ ਇਸ ਸਾਲ ਸੋਨਮ ਨੇ ਕੀਤੀਆਂ ‘ਰਾਂਝਨਾ’ ਅਤੇ ‘ਭਾਗ ਮਿਲਖਾ ਭਾਗ’ ਜਿਨ੍ਹਾਂ ਨੇ ਉਸ ਦੇ ਕਰਿਅਰ ਨੂੰ ਇੱਕ ਵਾਰ ਫੇਰ ਟ੍ਰੈਕ ‘ਤੇ ਵਾਪਸੀ ਹੋਈ। ਦੋਵੇਂ ਫ਼ਿਲਮਾਂ ਬਾਕਸਆਫਿਸ ‘ਤੇ ਹਿੱਟ ਸਾਬਤ ਹੋਈਆਂ।
ਦੋ ਸਾਲ ਪਹਿਲਾਂ ਸੋਨਮ ਨੇ ਇੱਕ ਬਾਇਓਪਿਕ ‘ਚ ਕੰਮ ਕੀਤਾ। ਕਹਾਣੀ ਸੀ ਨੀਰਜਾ ਦੀ, ਜਿਸ ‘ਚ ਸੋਨਮ ਨੇ ਪਲੇ ਕੀਤਾ ਇੱਕ ਏਅਰ-ਹੋਸਟਸ ਦਾ ਰੋਲ। ਫ਼ਿਲਮ ‘ਚ ਸੋਨਮ ਦੀ ਐਕਟਿੰਗ ਲਈ ਤਾਰੀਫ ਹੋਈ ਅਤੇ ਉਸ ਦੀ ਫ਼ਿਲਮ ਨੂੰ ਹਿੰਦੀ ਕੇਟਾਗਿਰੀ ‘ਚ ਨੇਸ਼ਨਲ ਅਵਾਰਡ ਵੀ ਮਿਲਿਆ। ਸੋਨਮ ਨੂੰ ਵੀ ਵਿਸ਼ੇਸ਼ ਸ਼੍ਰੇਣੀ ‘ਚ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਅੱਜ ਸੋਨਮ ਬਾਲੀਵੁੱਡ ਦੀ ਟਾਪ ਦੀ ਐਕਟਰਸਿਜ਼ ‘ਚ ਸ਼ੁਮਾਰ ਹੈ। ਜਿਸ ਨੇ ਹਾਲ ਹੀ ‘ਚ ਆਪਣੇ ਲੋਨਗ ਟਾਈਮ ਚੱਲੇ ਅਫੇਅਰ ਤੋਂ ਬਾਅਦ ਪ੍ਰੇਮੀ ਆਨੰਦ ਆਹੂਜਾ ਨਾਲ ਵਿਆਹ ਕੀਤਾ। ਏਬੀਪੀ ਸਾਂਝਾ ਦੀ ਸਾਰੀ ਟੀਮ ਵੱਲੋਂ ਸੋਨਮ ਨੂੰ ਜਨਮਦਿਨ ਦੀ ਮੁਬਾਰਕਾਂ।