ਮੁੰਬਈ: ਟੀਵੀ ਦੇ ਫੇਮਸ ਸ਼ੋਅ ‘ਬੇਪਨਾਹ’ ਦੀ ਐਕਟਰਸ ਜੈਨੀਫਰ ਵਿੰਗੇਟ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਟ੍ਰੋਲ ਹੋ ਗਈ। ਖੂਬਸੂਰਤ ਜੈਨੀਫਰ ਨੇ ਸੋਸ਼ਲ ਮੀਡੀਆ ‘ਤੇ ਆਟਾ ਗੁੰਨ੍ਹਣ ਨੂੰ ਗੰਦਾ ਕੰਮ ਕਿਹਾ ਹੈ। ਜੈਨੀਫਰ ਨੇ ਇਹ ਪੋਸਟ ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ।
ਲੋਕਾਂ ਨੂੰ ਇਸ ਫੋਟੋ ਤੋਂ ਨਹੀਂ ਸਗੋਂ ਪ੍ਰੋਬਲਮ ਹੋਈ ਹੈ ਇਸ ਫੋਟੋ ਨੂੰ ਦਿੱਤੇ ਕੈਪਸ਼ਨ ‘ਤੇ। ਜੈਨੀਫਰ ਦੀ ਇਹ ਤਸਵੀਰ ਵੀ ਕਾਫੀ ਖੂਬਸੂਰਤ ਹੈ ਪਰ ਉਸ ਦੇ ਇਸ ਪੋਸਟ ਨੂੰ ਦਿੱਤੇ ਕੈਪਸ਼ਨ ਕਰਕੇ ਹੀ ਜੈਨੀ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਫੋਟੋ ਨੂੰ ਸਿਰਫ ਇੱਕ ਦਿਨ ‘ਚ 6 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।
ਜੈਨੀਫਰ ਨੇ ਆਪਣੇ ਇਸ ਪੋਸਟ ‘ਚ ਲਿਖਿਆ, ‘ਇਸ ਕੰਮ ਨੂੰ ਜੇਬਾਂ ‘ਚ ਹੱਥ ਪਾ ਕੇ ਨਹੀਂ ਕੀਤਾ ਜਾ ਸਕਦਾ। ਕੁਝ ਕੰਮਾਂ ਨੂੰ ਪੂਰਾ ਕਰਨ ਲਈ ਹੱਥ ਗੰਦੇ ਕਰਨੇ ਪੈਂਦੇ ਹਨ।’ ਜੈਨੀਫਰ ਦਾ ਇਹ ਲਿਖ ਕੇ ਪੋਸਟ ਕਰਨ ਦੀ ਦੇਰ ਸੀ ਕਿ ਲੋਕਾਂ ਦਾ ਗੁੱਸਾ ਉਸ ‘ਤੇ ਫੁੱਟ ਪਿਆ।
ਜਿੱਥੇ ਇੱਕ ਪਾਸੇ ਜੈਨੀਫਰ ਇਸ ਨੂੰ ਲੈ ਕੇ ਟ੍ਰੋਲ ਹੋ ਰਹੀ ਹੈ, ਉੱਥੇ ਹੀ ਕੁਝ ਫੈਨਸ ਜੈਨੀਫਰ ਦੀ ਸਪੋਰਟ ‘ਚ ਵੀ ਹਨ। ਜਿੱਥੇ ਉਨ੍ਹਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜੈਨੀਫਰ ਨੇ ਇੱਥੇ ਸਿਰਫ ਇੱਕ ਫੇਜ਼ ਦੀ ਗੱਲ ਕੀਤੀ ਹੈ ਪਰ ਗੁੱਸੇ ‘ਚ ਭਰੇ ਲੋਕਾਂ ਨੇ ਕਿਹਾ, ‘ਡਰਟੀ ਹੈਂਡਸ ਦਾ ਕੀ ਮਤਲਬ? ਕਿਹੜਾ ਗੋਬਰ ਲੱਗਿਆ ਹੈ।’
ਜੈਨੀਫਰ ‘ਬੇਪਨਾਹ’ ਸੀਰੀਅਲ ‘ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਜੈਨੀਫਰ ਦਾ ਦੂਜਾ ਸ਼ੋਅ ‘ਸਿਲਸਿਲਾ ਬਦਲਤੇ ਰਿਸ਼ਤੋਂ’ ਕਾ ਵੀ ਸ਼ੁਰੂ ਹੋ ਗਿਆ ਹੈ।