ਹਾਲ ਹੀ ‘ਚ ਦੀਪਿਕਾ ਦੇ ਬੈਂਗਲੂਰੁ ਦੇ ਵੱਧ ਰਹੇ ਗੇੜਿਆਂ ਕਰਨ ਇਸ ਖ਼ਬਰ ਨੂੰ ਜ਼ਿਆਦਾ ਹੀ ਹਵਾ ਮਿਲ ਗਈ ਹੈ। ਹੁਣ ਦੀਪਿਕਾ ਨੂੰ ਆਪਣੀ ਮੌਮ ਨਾਲ ਮੁੰਬਈ ਦੇ ਜਿਊਲਰੀ ਸ਼ੋਅਰੂਮ ‘ਚ ਸ਼ੌਪਿੰਗ ਕਰਦੇ ਹੋਏ ਸਪੋਟ ਕੀਤਾ ਗਿਆ। ਇਸ ਕਰਕੇ ਦੀਪਿਕਾ ਦੇ ਵਿਆਹ ਦੀਆਂ ਖ਼ਬਰਾਂ ਨੂੰ ਹੋਰ ਹਵਾ ਮਿਲ ਗਈ ਹੈ।
ਦੀਪਿਕਾ ਨੇ 6 ਜੂਨ ਨੂੰ ਦੇਰ ਰਾਤ ਮੌਮ ਨਾਲ ਸ਼ੋਪਿੰਗ ਕੀਤੀ। ਇੱਥੇ ਦੀਪਿਕਾ ਪਿਆਜ਼ੀ ਪਿੰਕ ਕਲਰ ਦੇ ਅਨਾਰਕਲੀ ਸੂਟ ‘ਚ ਨਜ਼ਰ ਆਈ। ਇਸ ਲੁੱਕ ‘ਚ ਦੀਪਿਕਾ ਕਾਫੀ ਕਿਊਟ ਵੀ ਲੱਗ ਰਹੀ ਸੀ। ਦੀਪਿਕਾ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਸਮੇਂ ਉਹ ਆਪਣੀ ਜਿੰਦਗੀ ਦੇ ਬੇਹਤਰੀਨ ਪਲਾਂ ਦਾ ਆਨੰਦ ਮਾਣ ਰਹੀ ਹੈ।
ਉਂਜ ਦੀਪਿਕਾ ਦਾ ਬਾਜੀਰਾਓ ਰਣਵੀਰ ਸਿੰਘ ਇਨ੍ਹਾਂ ਦਿਨੀਂ ਰੋਹਿਤ ਸ਼ੈਟੀ ਦੀ ਫ਼ਿਲਮ ‘ਸਿੰਬਾ’ ਦੀ ਸ਼ੂਟਿੰਗ ਹੈਦਰਾਬਾਦ ‘ਚ ਕਰ ਰਿਹਾ ਹੈ। ਰਣਵੀਰ ਨੇ ਜ਼ੋਯਾ ਅਖ਼ਤਰ ਦੀ ਡਾਇਰੈਕਟ ਕੀਤੀ ਫ਼ਿਲਮ ‘ਗਲੀ ਬੁਆਏ’ ਦੀ ਸ਼ੂਟਿੰਗ ਖ਼ਤਮ ਕਰ ਲਈ ਹੈ। ‘ਸਿੰਬਾ’ ਦਸੰਬਰ ‘ਚ ਰਿਲੀਜ਼ ਹੋਣੀ ਹੈ। ਅਜਿਹੇ ‘ਚ ਉਹ ਵੀ ਘੱਟੋ ਘੱਟ ਇੱਕ ਮਹੀਨੇ ਦੀ ਸ਼ੂਟਿੰਗ ਤਾਂ ਜ਼ਰੂਰ ਪਲਾਨ ਕਰ ਰਹੇ ਹੋਣਗੇ।