ਚੰਡੀਗੜ੍ਹ; ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਮਿਊਜ਼ਿਕ ਇੰਡਸਟਰੀ ‘ਚ ਕੁਝ ਹੀ ਸਮੇਂ ‘ਚ ਵੱਖਰੀ ਪਛਾਣ ਬਣਾਈ ਹੈ। ਇੱਕ ਵਾਰ ਫਿਰ ਗੁਰੂ ਆਪਣੇ ਫੈਨਸ ‘ਚ ਧੂਮ ਪਾਉਣ ਲਈ ਤਿਆਰ ਹੈ। ਜੀ ਹਾਂ, ਗੁਰੂ ਦਾ ਨਵਾਂ ਗੀਤ ‘ਮੇਡ ਇੰਨ ਇੰਡੀਆ’ ਰਿਲੀਜ਼ ਹੋ ਗਿਆ ਹੈ। ਗੁਰੂ ਦੇ ਫੈਨਸ ਨੂੰ ਇਸ ਗਾਣੇ ਦਾ ਕਾਫੀ ਬੇਸਬਰੀ ਨਾਲ ਇੰਤਜ਼ਾਰ ਸੀ।



ਇਸ ਤੋਂ ਪਹਿਲਾਂ ਗੁਰੂ ਦਾ ਹਿੰਦੀ ਗਾਣਾ ‘ਰਾਤ ਕਮਾਲ ਹੈ’ ਰਿਲੀਜ਼ ਹੋਇਆ ਸੀ, ਜਿਸ ਨੂੰ ਰੰਧਾਵਾ ਦੇ ਫੈਨਸ ਨੇ ਕੁਝ ਪਸੰਦ ਨਹੀਂ ਕੀਤਾ। ਇਸ ਤੋਂ ਪਹਿਲਾਂ ਗੁਰੂ ‘ਹਾਈਰੇਟਿਡ’, ‘ਲਾਹੌਰ’ ਤੇ ‘ਬਣ ਜਾ ਮੇਰੀ ਰਾਣੀ’ ਜਿਹੇ ਸੁਪਰਹਿੱਟ ਗਾਣੇ ਦੇ ਚੁੱਕਿਆ ਹੈ।

[embed]

‘ਮੇਡ ਇੰਨ ਇੰਡੀਆ’ ਗਾਣੇ ਦੀ ਸ਼ੂਟਿੰਗ ਵਿਦੇਸ਼ ‘ਚ ਹੋਈ ਹੈ। ਇਸ ‘ਚ ਗੁਰੂ ਸੈਲੀਬ੍ਰਿਟੀ ਨੂੰ ਇੰਪ੍ਰੈਸ ਕਰਨ ਦੀ ਕੋਸ਼ਿਸ਼ ਕਰਦਾ ਹੈ। ਗਾਣੇ ਨੂੰ ਗਿਫਟੀ ਨੇ ਡਾਇਰੈਕਟ ਕੀਤਾ ਹੈ ਜਦੋਂਕਿ ਇਸ ਨੂੰ ਟੀ-ਸੀਰੀਜ਼ ਬੈਨਰ ਨੇ ਰਿਲੀਜ਼ ਕੀਤਾ ਹੈ।

ਇਸ ਦੇ ਨਾਲ ਹੀ ਇਸ ਗਾਣੇ ਨੂੰ ਖੁਦ ਗੁਰੂ ਨੇ ਲਿਖਿਆ ਤੇ ਕੰਪੋਜ਼ ਕੀਤਾ ਹੈ। ਗੁਰੂ ਦੇ ਨਾਲ ਇਸ ਗਾਣੇ ‘ਚ ਏਲਨਾਜ਼ ਨੋਰੋਜ਼ੀ ਨਜ਼ਰ ਆ ਰਹੀ ਹੈ। ਉਮੀਦ ਹੈ ਕਿ ਇਸ ਵਾਰ ਗੁਰੂ ਆਪਣੇ ਫੈਨਸ ਨੂੰ ਨਿਰਾਸ਼ ਨਹੀਂ ਕਰਗੇ।



ਜੇਕਰ ਦੇਖਿਆ ਜਾਵੇ ਤਾਂ ਗੁਰੂ ਤੇ ਬਾਦਸ਼ਾਹ ‘ਚ ਆਪਣੇ ਗਾਣਿਆਂ ਨੂੰ ਲੈ ਕੇ ਕੰਪੀਟੀਸ਼ਨ ਚਲ ਰਿਹਾ ਹੈ। ਹਾਲ ਹੀ ‘ਚ ਬਾਦਸ਼ਾਹ ਦੇ ‘ਵੀਰੇ ਦੀ ਵੈਡਿੰਗ’ ਗਾਣੇ ‘ਤਾਰੀਫਾਂ’ ਨੂੰ ਖੂਬ ਤਾਰੀਫਾਂ ਮਿਲੀਆਂ। ਅਜਿਹੇ ‘ਚ ਗੁਰੂ ਦੀ ਧਮਾਕੇਦਾਰ ਗੀਤ ਨਾਲ ਐਂਟਰੀ ਤਾਂ ਬਣਦੀ ਹੈ।