ਮੁੰਬਈ: ਫ਼ਿਲਮ ‘ਰੇਸ-3’ ਦਾ ਇੱਕ ਹੋਰ ਗਾਣਾ ਔਡੀਅੰਸ ‘ਚ ਧੂਮ ਮਚਾਉਣ ਲਈ ਤਿਆਰ ਹੈ। ਜੀ ਹਾਂ, ਸਲਮਾਨ ਦੀ ਉਡੀਕੀ ਜਾ ਰਹੀ ਫ਼ਿਲਮ ਦਾ ਚੌਥਾ ਗਾਣਾ ਵੀ ਕੁਝ ਦੇਰ ਪਹਿਲਾਂ ਰਿਲੀਜ਼ ਹੋ ਗਿਆ ਹੈ। ਇਸ ਗਾਣੇ ‘ਚ ਸਲਮਾਨ ਖਾਨ, ਜੈਕਲੀਨ ਫ੍ਰਨਾਂਡੀਸ, ਡੇਜ਼ੀ ਸ਼ਾਹ ਦੇ ਨਾਲ-ਨਾਲ ਅਨਿਲ ਕਪੂਰ, ਬੌਬੀ ਦਿਓਲ ਤੇ ਸਾਕਿਬ ਸਲੀਮ ਵੀ ਪਾਰਟੀ ਮੂਡ ‘ਚ ਨਜ਼ਰ ਆ ਰਹੇ ਹਨ। ਗਾਣੇ ਨੂੰ ਆਵਾਜ਼ ਦਿੱਤੀ ਹੈ ਮੀਕਾ ਸਿੰਘ ਤੇ ਸਲਮਾਨ ਦੀ ਕਲੋਜ਼ ਫ੍ਰੈਂਡ ਯੁਲੀਆ ਵੰਤੂਰ ਨੇ। ਜਦੋਂਕਿ ਸੌਂਗ ਨੂੰ ਮਿਊਜ਼ਿਕ ਦਿੱਤਾ ਹੈ ਵਿੱਕੀ ਤੇ ਹਾਰਦਿਕ ਨੇ।



‘ਪਾਰਟੀ ਚਲੇ ਆਨ’ ਗਾਣੇ ਨੂੰ ਢੀਜੇ ਚੇਤਾਸ ਨੇ ਪ੍ਰੋਡਿਊਸ ਕੀਤਾ ਹੈ। ਫ਼ਿਲਮ ਰਿਲੀਜ਼ ‘ਚ ਸਿਰਫ ਇੱਕ ਹਫਤਾ ਹੀ ਬਾਕੀ ਰਹੀ ਗਿਆ ਹੈ। 7 ਜੂਨ ਦੀ ਸ਼ਾਮ ਫ਼ਿਲਮ ਦੇ ਗਾਣੇ ਦਾ ਫਸਟ ਲੁੱਕ ਸਾਹਮਣੇ ਆਇਆ ਸੀ ਜਿਸ ‘ਚ ਸਾਰੇ ਸਟਾਰਸ ਨੇ ਪਾਊਟ ਬਣਾਇਆ ਹੋਇਆ ਹੈ। ਗਾਣਾ ਰਿਲੀਜ਼ ਤੋਂ ਬਾਅਦ ਪਤਾ ਲੱਗਿਆ ਕਿ ਇਸ ਗਾਣੇ ‘ਚ ਸਲਮਾਨ ਦੇ ਨਾਲ ਸਾਰੇ ਸਟਾਰਸ ਡਾਂਸ ਫਲੌਰ ‘ਤੇ ਵੀ ਉੱਤਰ ਆਏ ਹਨ।

[embed]

ਬੌਬੀ ਦਿਓਲ ਇਸ ਗਾਣੇ ‘ਚ ਲੰਬੇ ਸਮੇਂ ਬਾਅਦ ਡਾਂਸ ਕਰਦੇ ਨਜ਼ਰ ਆ ਰਹੇ ਹਨ। ਜਦੋਂਕਿ ਜੈਕਲੀਨ ਤੇ ਸਲਮਾਨ ਦੀ ਕੈਮਿਸਟ੍ਰੀ ਤਾਂ ਹਮੇਸ਼ਾ ਹੀ ਲੋਕਾਂ ਦੀ ਪਹਿਲੀ ਪਸੰਦ ਰਹਿੰਦੀ ਹੈ। ਸਟਾਰਸ ਨੇ ਹੀ ਨਹੀਂ ਗਾਣੇ ‘ਚ ਅਸਲ ਜਾਨ ਆਈ ਹੈ ਮੀਕਾ ਸਿੰਘ ਦੀ ਆਵਾਜ਼ ਨਾਲ। ਕਿਸੇ ਵੀ ਪਾਰਟੀ ਸੌਂਗ ਲਈ ਮੀਕਾ ਸਿੰਘ ਦੀ ਆਵਾਜ਼ ਤੋਂ ਵਧੀਆ ਚੁਆਇਸ ਕੋਈ ਹੋਰ ਹੋ ਹੀ ਨਹੀਂ ਸਕਦੀ।

ਗਾਣੇ ਦੇ ਟਾਈਟਲ ਤੋਂ ਜਾਹਿਰ ਹੈ ਕਿ ਸੌਂਗ ਇਸ ਸਾਲ ਦੀ ਪਾਰਟੀਜ਼ ‘ਚ ਖੂਬ ਚੱਲਣ ਵਾਲਾ ਹੈ। ਫ਼ਿਲਮ ਈਦ ‘ਤੇ ਯਾਨੀ ਕੀ 15 ਜੂਨ ਨੂੰ ਰਿਲੀਜ਼ ਹੋ ਰਹੀ ਹੈ। ‘ਰੇਸ’ ਦੀ ਪਹਿਲੀਆਂ ਫੈਂਚਾਇਜ਼ੀ ਨੇ ਬਾਕਸ-ਆਫਿਸ ‘ਤੇ ਚੰਗੀ ਕਮਾਈ ਕੀਤੀ ਸੀ। ਹੁਣ ਦੇਖਣਾ ਹੈ ਕਿ ਸਲਮਾਨ ਦੀ ਇਸ ਵਾਰ ਦੀ ਈਦੀ ਕੋਈ ਧਮਾਕਾ ਕਰਦੀ ਹੈ ਜਾਂ ਨਹੀਂ।