ਮੁੰਬਈ: ਬੌਲੀਵੁੱਡ ਕਲਾਕਾਰਾਂ ਦੇ ਟਵਿੱਟਰ ਅਕਾਊਂਟ ਲਗਾਤਾਰ ਹੈਕ ਹੋ ਰਹੇ ਹਨ। ਹੁਣ ਬੌਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਦਾ ਟਵਿੱਟਰ ਅਕਾਊਂਟ ਹੈਕ ਹੋਇਆ ਹੈ। ਇਸ ਤੋਂ ਪਹਿਲਾਂ ਅਦਾਕਾਰ ਅਨੁਪਮ ਖੇਰ, ਅਮਿਤਾਬ ਬਚਨ ਤੇ ਹੋਰਾਂ ਦਾ ਟਵਿੱਟਰ ਅਕਾਊਂਟ ਹੈਕ ਹੋਇਆ ਸੀ। https://twitter.com/juniorbachchan/status/961222854200078336 ਅਭਿਸ਼ੇਕ ਦੇ ਅਧਿਕਾਰਤ ਟਵਿੱਟਰ ਖਾਤੇ ’ਚੋਂ ਲੜੀਵਾਰ ਤੁਰਕੀ ਤੇ ਅੰਗਰੇਜ਼ੀ ’ਚ ਟਵੀਟ ਕੀਤੇ ਗਏ। ਇੱਕ ਟਵੀਟ ਵਿੱਚ ਤਾਂ ਤੁਰਕੀ ਦੇ ਝੰਡੇ ਦੀ ਈਮੋਜੀ ਵੀ ਹੈ। ਪਾਕਿਸਤਾਨ ਪੱਖੀ ਤੁਰਕੀ ਅਧਿਕਾਰਤ ਸਾਈਬਰ ਗਰੁੱਪ ਅਈਲਦਿਜ਼ ਟਿਮ ਨੇ ਅਦਾਕਾਰ ਦੇ ਟਵਿੱਟਰ ਹੈਂਡਲ ਦਾ ਨਾਂ ‘ਜੂਨੀਅਰਬੱਚਨ’ ਤੋਂ ਬਦਲ ਕੇ ‘ਜੂਨੀਅਰਬੱਚਨਾ’ ਕਰ ਦਿੱਤਾ। https://twitter.com/juniorbachchan/status/960673074252103680 ਉਧਰ ਟਵਿੱਟਰ ਸਪੋਰਟ ਨੇ ਆਪਣੇ ਅਧਿਕਾਰਤ ਹੈਂਡਲ ’ਤੇ ਟਵੀਟ ਕਰਦਿਆਂ ਕਿਹਾ ਕਿ ਟੀਮ ਇਸ ਛੇੜਛਾੜ ਨੂੰ ਦਰਸੁਤ ਕਰਨ ਲਈ ਕੰਮ ਕਰ ਰਹੀ ਹੈ। https://twitter.com/TwitterSupport/status/960817699084472320